ਪ੍ਰਿੰ. ਕੁਲਦੀਪ ਸਿੰਘ ਚੂੜਲ ਨੇ ਮੂਨਕ ਟੋਹਾਣਾ ਮਾਰਗ ‘ਤੇ ਕੀਤਾ , ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੇ ਪੁਲ ਦਾ ਉਦਘਾਟਨ
ਬੀਬੀ ਭੱਠਲ ਹਲਕੇ ਦੇ ਸਰਬ-ਪੱਖੀ ਵਿਕਾਸ ਲਈ ਵਚਨਬੱਧ- ਪ੍ਰਿੰ. ਕੁਲਦੀਪ ਸਿੰਘ ਚੂੜਲ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 2 ਨਵੰਬਰ 2021
ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਵੱਡੀ ਮੰਗ ਉਸ ਸਮੇਂ ਪੂਰੀ ਹੋਈ ਜਦੋਂ ਮੂਨਕ ਟੋਹਾਣਾ ਮਾਰਗ ‘ਤੇ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲਾ ਪੁਲ ਬਣ ਕੇ ਤਿਆਰ ਹੋਇਆ ਤੇ ਇਸ ਪੁਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਅੰਦਰ ਖੁਸ਼ੀ ਪਾਈ ਜਾ ਰਹੀ ਹੈ। ਨਵੇਂ ਬਣੇ ਇਸ ਪੁਲ ਦਾ ਉਦਘਾਟਨ ਅੱਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਚੂੜਲ ਸੂਬਾ ਜਨਰਲ ਸਕੱਤਰ ਸਿਕਾਇਤ ਨਿਵਾਰਨ ਕਮੇਟੀ ਪੰਜਾਬ ਕਾਂਗਰਸ ਅਤੇ ਇੰਚਾਰਜ ਬਲਾਕ ਮੂਨਕ ਅਨਦਾਨਾ ਵੱਲੋਂ ਕੀਤਾ ਗਿਆ।
ਪ੍ਰਿੰ. ਕੁਲਦੀਪ ਸਿੰਘ ਚੂੜਲ ਨੇ ਕਿਹਾ ਕਿ ਪੰਜਾਬ ਨੂੰ ਹਰਿਆਣਾ ਨਾਲ ਜੋੜਨ ਲਈ ਇਹ ਇੱਕੋ-ਇਕ ਰਸਤਾ ਹੋਣ ਕਾਰਨ ਮੀਂਹ ਆਦਿ ਦੇ ਮੌਸਮ ‘ਚ ਪੁਲ ‘ਤੇ ਪਾਣੀ ਭਰ ਜਾਣ ਕਾਰਨ ਸਥਾਨਿਕ ਲੋਕਾਂ ਨੂੰ ਭਾਰੀ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਹੜ੍ਹਾਂ ਦੇ ਮੌਸਮ ‘ਚ ਹਾਲਾਤ ਹੋਰ ਵੀ ਖ਼ਰਾਬ ਹੋ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਚਿਰਾਂ ਤੋਂ ਇਸ ਪੁਲ ਨੂੰ ਬਣਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਰਾਜ ਕੀਤਾ ਪਰ ਇਸ ਪੁਲ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਤੇ ਅੱਜ ਇਸ ਪੁਲ ਦੇ ਬਣਨ ਨਾਲ ਲੋਕਾਂ ਦੀ ਚਿਰਾਂ ਤੋਂ ਲਟਕਦੀ ਵੱਡੀ ਮੰਗ ਪੂਰੀ ਹੋਈ ਹੈ।
ਪ੍ਰਿੰ. ਚੂੜਲ ਨੇ ਕਿਹਾ ਕਿ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਹਲਕੇ ਦੇ ਸਰਬ-ਪੱਖੀ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਬੀਬੀ ਭੱਠਲ ਨੇ ਹਲਕੇ ਨੂੰ ਹਮੇਸ਼ਾ ਆਪਣਾ ਪਰਿਵਾਰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜ ਵੱਡੇ ਪੱਧਰ ‘ਤੇ ਜਾਰੀ ਹਨ ਅਤੇ ਰਹਿੰਦੇ ਕੰਮ ਵੀ ਜਲਦੀ ਮੁਕੰਮਲ ਕਰ ਲਏ ਜਾਣਗੇ।
ਇਸ ਮੌਕੇ ਰਘਵੀਰ ਸੈਣੀ ਮੀਤ ਪ੍ਰਧਾਨ ਨਗਰ ਪੰਚਾਇਤ ਮੂਨਕ, ਦੀਪਕ ਸਿੰਗਲਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਗੁਰਨਾਮ ਸਿੰਘ ਐਮ ਸੀ, ਗੁਲਜ਼ਾਰ ਸਿੰਘ ਐਮ ਸੀ, ਬਿੱਟੂ ਦੇਹਲਾ ਯੂਥ ਆਗੂ, ਐਡਵੋਕੇਟ ਬੂਟਾ ਸਿੰਘ, ਠੇਕੇਦਾਰ ਬੰਟੀ ਰਾਓ, ਸ਼ੰਜੇ ਸੈਣੀ, ਜਸਪ੍ਰੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।