ਪੌਰਸੋ ਐਕਟ ਦੇ ਤਹਿਤ ਪੀੜਤਾਂ ਨੂੰ ਦਿੱਤਾ ਗਿਆ ਮੁਆਵਜ਼ਾ
ਪੌਰਸੋ ਐਕਟ ਦੇ ਤਹਿਤ ਪੀੜਤਾਂ ਨੂੰ ਦਿੱਤਾ ਗਿਆ ਮੁਆਵਜ਼ਾ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ,10 ਫਰਵਰੀ 2022
ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਜ਼ਿਲ੍ਹਾ ਕਚਹਿਰੀਆਂ ਫਿਰੋਜ਼ਪੁਰ ਵਿਖੇ ਵਿਕਟਮ ਕੰਪਨਸੇਸ਼ਨ ਸਕੀਮ ਦੇ ਸਬੰਧ ਵਿੱਚ ਪਿਛਲੇ ਦਿਨੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਸਚਿਨ ਸ਼ਰਮਾ ਜੀ ਨੇ ਕੀਤੀ ਇਸ ਵਿੱਚ ਡਾਕਟਰ ਸ਼੍ਰੀ ਆਰ. ਐੱਲ. ਤਨੇਜਾ ਅਤੇ ਮਿਸ ਏਕਤਾ ਉੱਪਲ ਜੀ ਮੈਂਬਰ ਸਨ । ਮਿਸ ਏਕਤਾ ਉੱਪਲ ਜੱਜ ਸਾਹਿਬ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ 3 ਪੀੜਤ ਵਿਅਕਤੀਆਂ ਨੂੰ ਮੁਆਵਜ਼ਾ ਸਕੀਮ ਅਧੀਨ ਅਵਾਰਡ ਪਾਸ ਕਰਕੇ ਮੁਆਵਜ਼ਾ ਦਿੱਤਾ ਗਿਆ । ਇਸ ਵਿੱਚ ਪੀੜਤ ਵਿਅਕਤੀਆਂ ਵਿੱਚ 2 ਕੇਸ ਸ਼੍ਰੀ ਅਨੀਸ਼ ਕੁਮਾਰ ਮਾਨਯੋਗ ਸਿਵਲ ਜੱਜ ਜੂਨੀਅਰ ਡਵੀਜਨ ਫਿਰੋਜ਼ਪੁਰ ਅਤੇ ਇੱਕ ਕੇਸ ਮਿਸ ਰਜਨੀ ਛੋਕਰਾ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੀ ਕੋਰਟ ਦਾ ਸੀ ਇਨ੍ਹਾਂ ਕੇਸਾਂ ਵਿੱਚ ਤਿੰਨੇ ਪੀੜਤਾਂ ਨੂੰ ਇਸ ਪ੍ਰਕਾਰ ਮੁਆਵਜ਼ਾ ਦਿੱਤਾ ਗਿਆ । ਇਸ ਦੇ ਸਬੰਧ ਵਿੱਚ ਪੌਰਸੋ ਐਕਟ ਦੇ ਤਹਿਤ ਪੀੜਤਾਂ ਕ੍ਰਮਵਾਰ ਪਹਿਲੀ ਕੋਰਟ ਦੇ ਪੀੜਤਾਂ ਨੂੰ ਸੱਤ ਲੱਖ ਰੁਪਏ ਅਤੇ ਸਾਢੇ ਸੱਤ ਲੱਖ ਰੁਪਏ ਅਤੇ ਦੂਸਰੀ ਕੋਰਟ ਦੇ ਪੌਰਸੋ ਐਕਟ ਦੇ ਕੇਸ ਵਿੱਚ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ । ਇਸ ਸਬੰਧੀ ਕੁੱਲ 19,50,000/ ਰੁਪਏ ਦਾ ਮੁਆਵਜਾ ਸਬੰਧਤ ਪੀੜਤਾਂ ਨੂੰ ਦਿੱਤਾ ਗਿਆ । ਇਸ ਸਬੰਧੀ ਮਿਸ ਏਕਤਾ ਉੱਪਲ ਜੀਆਂ ਨੇ ਦੱਸਿਆ ਕਿ ਪੌਰਸੋ ਐਕਟ ਦੇ ਨਿਯਮਾਂ ਤਹਿਤ ਪੀੜਤਾਂ ਦਾ ਵੇਰਵਾ ਜਨਤਕ ਨਹੀਂ ਕੀਤਾ ਜਾ ਸਕਦਾ ਇਸ ਦੇ ਨਾਲ ਮਿਸ ਏਕਤਾ ਉੱਪਲ ਜੀ ਨੇ ਭਰੋਸਾ ਦਿੱਤਾ ਕਿ ਜੇਕਰ ਭਵਿੱਖ ਵਿੱਚ ਵੀ ਇਸ ਤਰ੍ਹਾਂ ਵਿਕਟਮ ਕੰਪਨਸੇਸ਼ਨ ਸਕੀਮ ਨਾਲ ਸਬੰਧੀ ਪੀੜਤਾਂ ਦੇ ਕੇਸ ਇਸ ਦਫ਼ਤਰ ਵਿੱਚ ਆਏ ਤਾਂ ਤੁਰੰਤ ਹੀ ਉਨ੍ਹਾਂ ਦਾ ਨਿਪਟਾਰਾ ਮੌਕੇ ਤੇ ਕਰ ਦਿੱਤਾ ਜਾਵੇਗਾ ।