ਪੈਥੋਲੋਜੀ/ਲੈਬ ਮੈਡੀਸਨ ਵਿਭਾਗ ਦੁਆਰਾ ‘ਫਲੇਬੋਟੋਮੀ ਵਿੱਚ ਬੁਨਿਆਦੀ ਅਭਿਆਸਾਂ’ ‘ਤੇ ਵਰਕਸ਼ਾਪ
ਪੈਥੋਲੋਜੀ/ਲੈਬ ਮੈਡੀਸਨ ਵਿਭਾਗ ਦੁਆਰਾ ‘ਫਲੇਬੋਟੋਮੀ ਵਿੱਚ ਬੁਨਿਆਦੀ ਅਭਿਆਸਾਂ’ ‘ਤੇ ਵਰਕਸ਼ਾਪ
ਅਸ਼ੋਕ ਵਰਮਾ,ਬਠਿੰਡਾ, 13 ਦਸੰਬਰ 2021
ਡਾਇਰੈਕਟਰ, ਡਾ. ਡੀ.ਕੇ. ਸਿੰਘ ਦੀ ਅਗਵਾਈ ਹੇਠ, ਪੈਥੋਲੋਜੀ/ਲੈਬ ਮੈਡੀਸਨ ਵਿਭਾਗ, ਏਮਜ਼ ਬਠਿੰਡਾ ਦੁਆਰਾ 7 ਅਤੇ 8 ਦਸੰਬਰ, 2021 ਨੂੰ ‘ਫਲੇਬੋਟੋਮੀ ਵਿੱਚ ਬੁਨਿਆਦੀ ਅਭਿਆਸਾਂ’ ਵਿਸ਼ੇ 'ਤੇ ਵਰਕਸ਼ਾਪ ਦਾ ਪਹਿਲਾ ਸੈਸ਼ਨ ਆਯੋਜਿਤ ਕੀਤਾ ਗਿਆ | ਵਰਕਸ਼ਾਪ ਦਾ ਉਦੇਸ਼ 20 ਨਰਸਿੰਗ ਅਫਸਰਾਂ/ਤਕਨੀਕੀ ਸਟਾਫ ਨੂੰ ਫਲੇਬੋਟੋਮੀ ਤਕਨੀਕਾਂ ਵਿੱਚ ਸਿਖਲਾਈ ਦੇਣਾ ਸੀ। ਪ੍ਰੋਗਰਾਮ ਚ ਮੁੱਖ – ਡਮੀ ਬਾਂਹ 'ਤੇ ਵੈਕਿਊਟੇਨਰ ਸੂਈ, ਟਿਊਬ, ਬੱਚਿਆਂ ਦੇ ਖੂਨ ਦੇ ਨਮੂਨੇ, ਏਬੀਜੀ ਦੇ ਨਮੂਨੇ ਅਤੇ ਉਨ੍ਹਾਂ ਦੀ ਮਹੱਤਤਾ ਨਾਲ ਖੂਨ ਦੇ ਨਮੂਨੇ ਦੇ ਸਹੀ ਸੰਗ੍ਰਹਿ ਦੀ ਸਿਖਲਾਈ ਸੀ। ਪ੍ਰੋਗਰਾਮ ਵਿੱਚ ਡਾ. ਸਤੀਸ਼ ਗੁਪਤਾ, ਏ.ਐੱਮ.ਐੱਸ. ਅਤੇ ਡੀਨ; ਡਾ. ਲਾਜਿਆ ਦੇਵੀ ਗੋਇਲ, ਗਾਇਨੀਕੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ; ਡਾ. ਅਖਿਲੇਸ਼ ਪਾਠਕ, ਪ੍ਰੋਫ਼ੈਸਰ ਅਤੇ ਮੁਖੀ, ਫੋਰੈਂਸਿਕ ਮੈਡੀਸਨ ਅਤੇ ਟੌਕਸੀਕੋਲੋਜੀ ਵਿਭਾਗ ਹਾਜ਼ਰ ਸਨ। ਪ੍ਰੋਗਰਾਮ ਦਾ ਆਯੋਜਨ ਅਤੇ ਸੰਚਾਲਨ ਪੈਥੋਲੋਜੀ ਵਿਭਾਗ ਦੇ ਫੈਕਲਟੀ ਮੈਂਬਰਾਂ ਜਿਨ੍ਹਾਂ ਵਿੱਚ ਡਾ: ਮਨਜੀਤ ਕੌਰ, ਸਹਾਇਕ ਪ੍ਰੋ.; ਡਾ. ਮਨਮੀਤ ਕੌਰ, ਸਹਾਇਕ ਪ੍ਰੋ.; ਡਾ. ਜਸਮੀਨ ਕੌਰ, ਸਹਾਇਕ ਪ੍ਰੋ.; ਡਾ. ਉੱਤਕਰਸ਼ਨੀ ਅਤੇ ਡਾ: ਆਕ੍ਰਿਤੀ ਜਿੰਦਲ – ਸੀਨੀਅਰ ਰੈਜ਼ੀਡੈਂਟਸ ਸ਼ਾਮਿਲ ਸਨ |
ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਦੇ ਮਤੇ ਅਤੇ ਸਰਟੀਫਿਕੇਟ ਵੰਡ ਕੇ ਕੀਤੀ ਗਈ।