ਪੁਲਿਸ ਲਾਈਨ ਫਿਰੋਜ਼ਪੁਰ ‘ਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 8 ਮਾਰਚ 2022
ਮਾਣਯੋਗ ਵਧੀਕ ਡਾਇਰੈਕਟਰ ਜਨਰਲ ਕਮਿਊਨਿਟੀ ਅਫੇਅਰਜ਼ ਡਵੀਜ਼ਨ ਕਮ ਵੂਮੈਨ ਐਂਡ ਚਾਈਲਡ ਅਫੇਅਰ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਐੱਸਐੱਸਪੀ ਫਿਰੋਜ਼ਪੁਰ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਪੁਲਸ ਲਾਈਨ ਫਿਰੋਜ਼ਪੁਰ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਇਸ ਦੌਰਾਨ ਸਿਵਲ ਹਸਪਤਾਲ ਦੇ ਮਾਹਿਰ ਮਹਿਲਾ ਡਾਕਟਰਾਂ ਦੀ ਮਦਦ ਨਾਲ ਜ਼ਿਲਾ ਪੁਲਿਸ ਫਿਰੋਜ਼ਪੁਰ ਵਿਚ ਤੈਨਾਤ ਮਹਿਲਾ ਕਰਮਚਾਰੀਆਂ, ਪੁਲਸ ਲਾਈਨ ਫਿਰੋਜ਼ਪੁਰ ਦੇ ਕੁਆਰਟਰਾਂ ਵਿਚ ਰਹਿ ਰਹੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਿਕ ਮੈਂਬਰਾਂ (ਔਰਤਾਂ) ਅਤੇ ਹੋਰ ਔਰਤਾਂ ਨੂੰ ਔਰਤਾਂ ਵਿਚ ਗਾਇਨੀ ਰੋਗ ਅਤੇ ਕੈਂਸਰ ਦੇ ਵਧ ਰਹੇ ਰੋਗਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਐਸਐਸਪੀ ਨਰਿੰਦਰ ਭਾਰਗਵ ਨੇ 181, ਸਾਂਝ ਸ਼ਕਤੀ ਵੂਮੈਨ ਹੈਲਪਲਾਈਨ ,ਵੂਮੈਨ ਹੈਲਪ ਡੈਕਸ ਅਤੇ ਸੈਕਸੂਅਲ ਹਰਾਸਮੈਂਟ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਲਈ ਇੱਕ ਵਿਸ਼ੇਸ਼ ਹੈਲਪਲਾਈਨ 181 ਵਿਸ਼ੇਸ਼ ਤੌਰ `ਤੇ ਕੰਮ ਕਰ ਰਹੀ ਹੈ ਜਿੱਥੇ ਔਰਤਾਂ ਆਪਣੀਆਂ ਸਿ਼ਕਾਇਤਾਂ ਦਰਜ ਕਰਾਵ ਸਕਦੀਆਂ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਸਿ਼ਕਾਇਤਾਂ ਦਾ ਨਿਪਟਾਰਾ ਪੰਜਾਬ ਪੁਲਿਸ ਮਹਿਲਾ ਮਿੱਤਰਾਂ (ਮਹਿਲਾ ਪੁਲਿਸ ਅਧਿਕਾਰੀ) ਵੱਲੋਂ ਥਾਣਿਆਂ ਵਿੱਚ ਸਥਾਪਿਤ ਮਹਿਲਾ ਪੁਲਿਸ ਡੈਸਕਾਂ `ਤੇ ਕੀਤਾ ਜਾਂਦਾ ਹੈ।