PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਪੰਜਾਬ ਪਟਿਆਲਾ ਮਾਲਵਾ

ਪੁਲਿਸ ਨੇ ਫੜ੍ਹਿਆ ATM ਲੁੱਟਣ ਵਾਲਾ ਅੰਤਰਰਾਜੀ ਗਿਰੋਹ

Advertisement
Spread Information

ਚੋਰੀ  ਕੀਤੀਆਂ 2 , ਬਾਰਾਂ  ਬੋਰ ਰਾਈਫਲਾਂ, 1 ਕਿੱਲੋ ਚਾਂਦੀ ਤੇ ਹੋਰ ਸਮਾਨ ਬਰਾਮਦ

ਹਰਿੰਦਰ ਨਿੱਕਾ, ਪਟਿਆਲਾ, 6 ਨਵੰਬਰ 2021

     ਐਸ.ਐਸ.ਪੀ. ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ ਅਸਲਾ, ਚਾਂਦੀ ਦੇ ਗਹਿਣੇ ਅਤੇ ਏ.ਟੀ.ਐਮ ਨੂੰ ਤੋੜਨ ਲਈ ਵਰਤੋ ‘ਚ ਆਉਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਐਸ.ਐਸ.ਪੀ. ਨੇ ਦੱਸਿਆ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਟਰੇਸ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੀ ਅਗਵਾਈ ਐਸ.ਪੀ. (ਡੀ) ਡਾ. ਮਹਿਤਾਬ ਸਿੰਘ ਤੇ ਡੀ.ਐਸ.ਪੀ. (ਡੀ) ਅਜੈਪਾਲ ਸਿੰਘ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਭੈੜੇ ਪੁਰਸ਼ਾਂ ਖ਼ਿਲਾਫ਼ ਸਪੈਸ਼ਲ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਉਕਤ ਕੇਸ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 4 ਨਵੰਬਰ 2021 ਨੂੰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੂੰ ਮੁਖ਼ਬਰੀ ਹੋਈ ਸੀ ਕਿ ਘਨੌਰ ਵਾਸੀ ਅਜੈ ਕੁਮਾਰ, ਸਤਵਿੰਦਰ ਸਿੰਘ ਉਰਫ਼ ਸ਼ਨੀ, ਵਿਕਰਮ ਸਿੰਘ ਉਰਫ਼ ਵਿਕੀ, ਨਵੀਨ ਬਾਵਾ, ਸਾਹਿਬ ਸਿੰਘ ਉਰਫ਼ ਸਾਬਾ, ਰੋਹਿਤ ਕੁਮਾਰ ਜੋ ਕਿ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਤ ਦੇ ਸਮੇਂ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਤੇ ਕਿ ਮੁਕੱਦਮਾ ਨੰਬਰ 263 ਮਿਤੀ 04.11.2021 ਅ/ਧ 399, 402 ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਰਜਿਸਟਰ ਕੀਤਾ ਗਿਆ।
ਗ੍ਰਿਫ਼ਤਾਰੀ ਅਤੇ ਬਰਾਮਦਗੀ
ਇਸ ਸਪੈਸ਼ਲ ਮੁਹਿੰਮ ਤਹਿਤ ਹੀ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 05.11.2021 ਨੂੰ ਦੋਸ਼ੀਆਂ ਅਜੈ ਕੁਮਾਰ, ਸਤਵਿੰਦਰ ਸਿੰਘ ਉਰਫ਼ ਸ਼ਨੀ, ਵਿਕਰਮ ਸਿੰਘ ਉਰਫ਼ ਵਿਕੀ, ਨਵੀਨ ਬਾਵਾ, ਸਾਹਿਬ ਸਿੰਘ ਉਰਫ਼ ਸਾਬਾ, ਰੋਹਿਤ ਕੁਮਾਰ ਵਾਸੀ ਘਨੌਰ ਉਪਰੋਕਤ ਨੂੰ ਵੱਡੀ ਨਦੀ ਵਾਲਾ ਪੁਲ ਪਿੰਡ ਦੌਲਤਪੁਰ ਤੋ ਇੱਕ ਬਰੀਜਾ ਕਾਰ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਤੋ ਗ੍ਰਿਫ਼ਤਾਰੀ ਦੌਰਾਨ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਦੇ ਖ਼ੁਲਾਸੇ ਹੋਏ ਅਤੇ ਇਹਨਾਂ ਪਾਸੋਂ ਅਸਲਾ, ਲੁੱਟਿਆ ਗਿਆ ਸਮਾਨ ਜਿਵੇਂ ਚਾਂਦੀ ਦੇ ਗਹਿਣੇ ਅਤੇ ਲੁੱਟ ਸਮੇਂ ਵਰਤੇ ਜਾਣ ਵਾਲੇ ਵਹੀਕਲ ਬਰਾਮਦ ਹੋਏ ਜਿਨ੍ਹਾਂ ਦਾ ਵੇਰਵਾ ਨਿਮਨਲਿਖਤ ਅਨੁਸਾਰ ਹੈ:
1) 2 ਰਾਈਫਲਾਂ 12 ਬੋਰ ਸਮੇਤ 05 ਜਿੰਦਾ ਕਾਰਤੂਸ (ਜਿੰਨਾ ਵਿੱਚੋਂ 1 ਰਾਈਫ਼ਲ ਗਰਾਮਿਨ ਬੈਕ ਪਿੰਡ ਸੈਦਖੇੜੀ ਵਿੱਚੋਂ ਚੋਰੀ ਕੀਤੀ ਗਈ ਅਤੇ ਦੂਸਰੀ ਰਾਈਫ਼ਲ ਘਨੌਰ ਦੇ ਏਰੀਆ ਵਿੱਚੋਂ ਚੋਰੀ ਕੀਤੀ ਸੀ।)
2) ਕਰੀਬ 1 ਕਿਲੋ ਚਾਂਦੀ ਅਤੇ ਪੈਸੇ ਗਿਣਨ ਵਾਲੀ ਮਸ਼ੀਨ (ਜੋ ਕਿ ਸੁਨਿਆਰੇ ਦੀ ਦੁਕਾਨ ਬੱਸ ਅੱਡਾ ਪਿੰਡ
ਘੱਗਰ ਸਰਾਏ ਤੋ ਚੋਰੀ ਕੀਤੀ ਸੀ।)
3) ਏ.ਟੀ.ਐਮ ਤੋੜਨ ਵਾਸਤੇ ਇੱਕ ਛੋਟਾ ਆਕਸੀਜਨ ਸਿਲੰਡਰ, ਇੱਕ ਛੋਟਾ ਗੈਸ ਸਿਲੰਡਰ, ਇੱਕ ਗੈਸ ਕਟਰ ਵਾਲੀ ਨੋਜਲ ਅਤੇ ਪਾਈਪ, ਇੱਕ ਇਲੈਕਟ੍ਰਿਕ ਕਟਰ, ਇੱਕ ਏਅਰ ਪਲਾਜ਼ਮਾ ਮਸ਼ੀਨ ਕਟਿੰਗ ਵਾਲੀ, ਇੱਕ ਵੱਡਾ ਸਟੈਬਲਾਈਜਰ, ਦੋ ਚਾਕੂ, 1 ਲੋਹੇ ਦੀ ਰਾਡ, ਬਲੇਡ ਕਟਰ  ਅਤੇ ਹੋਰ ਸਮਾਨ
4) ਇੱਕ ਬਰੀਜਾ ਕਾਰ ਨੰਬਰੀ ਪੀ.ਬੀ.39.ਐਚ-1307 ਰੰਗ ਚਿੱਟਾ ਅਤੇ ਇੱਕ ਮੋਟਰਸਾਈਕਲ ਸਪਲੈਡਰ ਬਿਨਾਂ ਨੰਬਰੀ ਰੰਗ ਕਾਲਾ
ਗਿਰੋਹ ਬਾਰੇ ਜਾਣਕਾਰੀ: – ਇਸ ਗਿਰੋਹ ਦਾ ਮਾਸਟਰਮਾਈਂਡ ਅਜੈ ਕੁਮਾਰ ਉਕਤ ਹੈ ਜੋ ਇਹ ਸਾਰੇ ਮੈਂਬਰ ਕਰੀਬ 19 ਸਾਲ ਤੋ 24 ਸਾਲ ਤੱਕ ਦੀ ਉਮਰ ਦੇ ਹਨ।ਇਹਨਾਂ ਨੇ ਪਿਛਲੇ ਦੋ ਮਹੀਨਿਆਂ ਵਿੱਚ ਪਟਿਆਲਾ ਅਤੇ ਅੰਬਾਲਾ ਵਿਖੇ ਵੱਖ ਵੱਖ ਥਾਵਾਂ ਤੇ ਏ.ਟੀ.ਐਮ ਅਤੇ ਬੈਂਕਾਂ ਨੂੰ ਤੋੜਨਾ ਅਤੇ ਸੁਨਿਆਰੇ ਦੀ ਦੁਕਾਨ ਲੁੱਟਣ ਦੀਆਂ ਦਰਜਨ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਸੀ।ਇਹਨਾਂ ਨੇ ਇਹ ਵਾਰਦਾਤਾਂ ਕਰਨ ਲਈ ਜ਼ਿਆਦਾਤਰ ਸੋਸ਼ਲ ਮੀਡੀਆ ਤੋ ਜਾਣਕਾਰੀ ਲਈ ਅਤੇ ਇਹਨਾਂ ਨੇ ਏ.ਟੀ.ਐਮ ਅਤੇ ਬੈਂਕਾਂ ਨੂੰ ਤੋੜਨ ਲਈ ਕਾਫ਼ੀ ਹਾਈਟੈੱਕ ਸਮਾਨ ਜਿਵੇਂ ਕਿ ਗੈੱਸ ਕਟਰ, ਇਲੈਕਟ੍ਰਿਕ ਕਟਰ ਅਤੇ ਏਅਰ ਪਲਾਜ਼ਮਾ ਮਸ਼ੀਨ ਕਟਿੰਗ ਲਈ ਖਰੀਦ ਲਈਆਂ ਸਨ ਜਿਸ ਨਾਲ ਕਿ ਇਹ ਵੱਖ ਵੱਖ ਥਾਵਾਂ ਤੇ ਵਾਰਦਾਤਾਂ ਕਰ ਰਹੇ ਸਨ। ਹੁਣ ਇਹਨਾਂ ਪਾਸ ਦੋ 12 ਬੋਰ ਰਾਈਫਲਾਂ ਵੀ ਆ ਗਈਆਂ ਸਨ ਜੋ ਕਿ ਇਸ ਗਿਰੋਹ ਨੇ ਚੋਰੀ ਕੀਤੀਆਂ ਸਨ, ਜੋ ਇਹ ਹੁਣ ਸਰਹਿੰਦ ਰੋਡ ਪਟਿਆਲਾ ਵਿਖੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਜਿਸ ਤੇ ਕਿ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!