ਪੁਨੀਤਾ ਸੰਧੂ ਨੇ ਪਿੰਡ ਗੁੱਜਰਵਾਲ ਵਿਖੇ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਨਾਲੀਆਂ ਦੇ ਕੰਮ ਦਾ ਕੀਤਾ ਉਦਘਾਟਨ
ਕਿਹਾ ! ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ
ਹਲਕੇ ਵਿਚ ਕੈਪਟਨ ਸੰਧੂ ਦੀ ਅਗਵਾਈ ਹੇਠ ਰਿਕਾਰਡ ਤੋੜ ਵਿਕਾਸ ਹੋਏ – ਮਨਪ੍ਰੀਤ ਸਿੰਘ ਈਸੇਵਾਲ
ਪਿੰਡ ਗੁੱਜਰਵਾਲ ਦੇ ਬਹੁਤ ਲੰਮੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ – ਬੀਬੀ ਸਿਮਰਜੀਤ ਕੌਰ ਅਤੇ ਸ੍ਰ. ਕੁਲਦੀਪ ਸਿੰਘ
ਦਵਿੰਦਰ ਡੀ ਕੇ , ਗੁੱਜਰਵਾਲ, 18 ਸਤੰਬਰ 2021
ਅੱਜ ਮੈਡਮ ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਗੁੱਜਰਵਾਲ ਵਿਖੇ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਨਾਲੀਆਂ ਦੇ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੈਪਟਨ ਸੰਦੀਪ ਸਿੰਘ ਸੰਧੂ ਦੇ ਯਤਨਾਂ ਸਦਕਾ ਪਿੰਡ ਗੁੱਜਰਵਾਲ ਦੀ ਹਰ ਗਲੀ-ਨਾਲੀ ਨੂੰ ਪੱਕਾ ਕਰਕੇ ਇੱਥੋਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ
ਗੁੱਜਰਵਾਲ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪ੍ਰਭਮੋਹ ਸੰਧੂ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਸਵਰਗੀ ਸਰਪੰਚ ਗੁਰਜੀਤ ਸਿੰਘ ਜੀ ਦੇ ਧਰਮਪਤਨੀ ਬੀਬੀ ਸਿਮਰਜੀਤ ਕੌਰ, ਸ੍ਰ. ਕੁਲਦੀਪ ਸਿੰਘ ਜਨਰਲ ਸਕੱਤਰ ਐਸ.ਸੀ. ਵਿੰਗ ਕਾਂਗਰਸ ਪੰਜਾਬ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਬੀਬੀ ਬਲਵਿੰਦਰ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਜੇਈ ਜਸੀਜਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਪਿੰਡ ਦੇ ਮੋਧਵਾਰ ਵਿਅਕਤੀਆਂ ਵੱਲੋਂ ਮੈਡਮ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੈਡਮ ਪੁਨੀਤਾ ਸੰਧੂ ਨੇ ਸਰਪੰਚ ਬੀਬੀ ਸਿਮਰਜੀਤ ਕੌਰ ਦੀ ਪੰਚਾਈਤੀ ਟੀਮ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਮੁਬਾਰਕਵਾਦ ਦਿੱਤੀ।
ਮੈਡਮ ਪੁਨੀਤਾ ਸੰਧੂ ਨੇ ਗੁੱਜਰਵਾਲ ਵਿਖੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਹਲਕੇ ਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧਰਮਸ਼ਾਲਾ ਮਜ੍ਹਬੀ ਸਿੱਖ ਲਈ 5 ਲੱਖ, ਧਰਮਸ਼ਾਲਾ ਰਾਮਦਾਸੀਆ ਸਿੱਖ ਲਈ 2.50 ਲੱਖ, ਕਬਰਸਤਾਨ ਲਈ 5 ਲੱਖ, ਅੰਦਰਲੀ ਧਰਮਸ਼ਾਲਾ ਰਾਮਦਾਸੀਆ ਸਿੱਖ ਲਈ 3 ਲੱਖ, ਸਪੋਰਟਸ ਕਲੱਬਾ ਲਈ 5 ਲੱਖ, ਸਮਸ਼ਾਨਘਾਟ ਜਨਰਲ ਲਈ 2 ਲੱਖ, ਸਮਸ਼ਾਨਘਾਟ
ਮਜ੍ਹਬੀ ਸਿੱਖ ਅਤੇ ਰਾਮਦਾਸੀਆ ਸਿੱਖ ਲਈ 5 ਲੱਖ ਰੁਪਏ ਵੀ ਮਨਜੂਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਰਾਬਤਾ ਕਰਕੇ ਹਲਕਾ ਦਾਖਾ ਅੰਦਰ ਰਿਕਾਰਡਤੋੜ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਕਾਸ ਕਾਰਜ ਪਿਛਲੇ ਲੰਮੇਂ ਸਮੇਂ ਤੋਂ ਅਧੂਰਾ ਪਿਆ ਸੀ ਕੈਪਟਨ ਸੰਧੂ ਵੱਲੋਂ ਡੇਢ ਸਾਲ ਦੇ ਅੰਦਰ ਕਰਕੇ ਦਿਖਾਇਆ ਹੈ।
ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਮਨਪ੍ਰੀਤ ਸਿੰਘ ਈਸੇਵਾਲ ਨੇ ਕਿਹਾ ਕਿ ਹਲਕਾ ਦਾਖਾ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਭਾਜਪਾ ਸਰਕਾਰ ਨੇ ਹਰ ਵਾਰ ਇੱਥੋਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਪਿਛਲੇ 10 ਸਾਲਾਂ ਤੋਂ ਅਧੂਰੇ ਪਏ ਕੰਮਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਸੰਧੂ ਦੇ ਯਤਨਾਂ ਸਦਕਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਪਿੰਡ ਦੀ ਪੰਚਾਇਤ ਵੱਲੋਂ ਦਿੱਤੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਸਵਰਗੀ ਸਰਪੰਚ ਗੁਰਜੀਤ ਸਿੰਘ ਜੀ ਦੇ ਧਰਮਪਤਨੀ ਬੀਬੀ ਸਿਮਰਜੀਤ ਕੌਰ ਅਤੇ ਸ੍ਰ. ਕੁਲਦੀਪ ਸਿੰਘ ਜਨਰਲ ਸਕੱਤਰ ਐਸ.ਸੀ. ਵਿੰਗ ਕਾਂਗਰਸ ਪੰਜਾਬ ਨੇ ਦੱਸਿਆ ਕਿ ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਾ ਹਲਕਾ ਦਾਖਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ ਹੈ, ਜਿਸ ਸਦਕਾ ਪਿੰਡ ਗੁੱਜਰਵਾਲ ਦੇ ਬਹੁਤ ਲੰਮੇ ਸਮੇਂ ਤੋਂ ਅਧੂਰੇ ਪਏ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਵਿੱਚ ਰਿਕਾਰਡ ਤੋੜ ਵਿਕਾਸ ਹੋਏ ਹਨ ਜਿਸ ਵਿੱਚ ਉਨ੍ਹਾਂ ਦੇ ਪਿੰਡ ਗੁੱਜਰਵਾਲ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਪਿੰਡ ਗੁੱਜਰਵਾਲ ਦੀ ਸਮੂਹ ਪੰਚਾਇਤ ਵੱਲੋਂ ਮੈਡਮ ਪੁਨੀਤਾ ਸੰਧੂ ਅਤੇ ਕੈਪਟਨ ਸੰਦੀਪ ਸੰਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਅਗਵਾਈ ਹੇਠ ਕੰਮ ਕਰਕੇ ਪਿੰਡ ਦੇ ਸਾਰੇ ਕੰਮ ਕਰਵਾਏ ਜਾਂਦੇ ਹਨ।
ਸ੍ਰ. ਮਨਪ੍ਰੀਤ ਸਿੰਘ ਈਸੇਵਾਲ ਨੇ ਕਿਹਾ ਕਿ ਕੈਪਟਨ ਸੰਧੂ ਵੱਲੋਂ ਢੇਡ ਸਾਲ ਵਿਚ ਪਹਿਲੀ ਵਾਰ ਹਲਕੇ ‘ਚ ਰਿਕਾਰਡ ਤੋੜ ਵਿਕਾਸ ਕਰਵਾਕੇ ਇਕ ਮਿਸਾਲ ਪੈਦਾ ਕੀਤੀ ਹੈ ‘ਤੇ ਅਗਾਮੀ ਚਣਾਂ ਵਿੱਚ ਹਲਕੇ ਦੇ ਲੋਕ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਹਲਕੇ ੋਚੋਂ ਵੱਡੀ ਲੀਡ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਵੱਲੋਂ ਵਿਕਾਸ ਕਾਰਜਾਂ ਸਦਕਾ ਹਲਕੇ ਦੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤੋਂ ਉਪਰੰਤ ਮੈਡਮ ਪੁਨੀਤਾ ਸੰਧੂ ਨੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਕਾਸ਼ਰ ਭੱਟੀ ਪੰਚ, ਜਸਬੀਰ ਗਰੇਵਾਲ, ਜਸਵਿੰਦਰ ਸਿੰਘ ਜੱਸੀ ਗਰੇਵਾਲ, ਸੁਰਿੰਦਰ ਸਿੰਘ ਗਰੇਵਾਲ, ਰਮਨਜੀਤ ਕੌਰ ਪੰਚ, ਮੇਲਾ ਸਿੰਘ, ਰਾਜਾ ਸਿੰਘ, ਜਗਵੀਰ ਗਰੇਵਾਲ, ਲੱਕੀ ਗਰੇਵਾਲ, ਚਰਨਜੀਤ ਗਰੇਵਾਲ, ਕਮਲਜੀਤ ਸਿੰਘ ਗਰੇਵਾਲ, ਕਰਮਚੰਦ, ਸ਼ਨੀ ਗਿੱਲ, ਸਿਕੰਦਰ ਸਿੰਘ ਧਾਲੀਵਾਲ, ਹਰਦਮਨ ਸਿੰਘ, ਬੱਗਾ ਸਿੰਘ, ਬੋਬੀ ਮੰਡਿਆਣੀ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ੋਚ ਮੌਜੂਦ ਸਨ।