ਪੀ ਡਬਲਿਊ ਡੀ ਵੋਟਰਾਂ ਲਈ ਪੋਲਿੰਗ ਬੂਥਾਂ ਉਤੇ ਪੁਖ਼ਤਾ ਪ੍ਰਬੰਧ: ਜ਼ਿਲ੍ਹਾ ਚੋਣ ਅਫ਼ਸਰ
ਪੀ ਡਬਲਿਊ ਡੀ ਵੋਟਰਾਂ ਲਈ ਪੋਲਿੰਗ ਬੂਥਾਂ ਉਤੇ ਪੁਖ਼ਤਾ ਪ੍ਰਬੰਧ: ਜ਼ਿਲ੍ਹਾ ਚੋਣ ਅਫ਼ਸਰ
- ਵੋਟਾਂ ਸਬੰਧੀ ਪੀ ਡਬਲਿਊ ਡੀ ਵਾਲੰਟੀਅਰਾਂ ਵੱਲੋਂ ਮੌਕ ਡਰਿੱਲ
- ਪੀ ਡਬਲਿਊ ਡੀ ਵੋਟਰਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਦੀ ਅਪੀਲ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 18 ਫਰਵਰੀ 2022
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਬੂਥਾਂ ਉਤੇ ਸਾਰੇ ਵੋਟਰਾਂ ਸਮੇਤ ਪੀ ਡਬਲਿਊ ਡੀ ਵੋਟਰਾਂ ਲਈ ਉਚੇੇਚੇ ਪ੍ਰਬੰਧ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਬੂਥਾਂ ਵਿਖੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਪੀ ਡਬਲਿਊ ਡੀ ਵੋਟਰ ਵੱਧ ਵੱਧ ਚੜ੍ਹ ਕੇ ਵੋਟਾਂ ਪਾਉਣ ਲਈ ਪੁੱਜਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਸਬੰਧੀ ਅੱਜ ਵੱਖ ਵੱਖ ਬੂਥਾਂ ਉਤੇ ਪੀ ਡਬਲਿਊ ਡੀ ਕੋਆਰਡੀਨੇਟਰਾਂ ਤੇ ਵਾਲੰਟੀਅਰਾਂ ਨੂੰ ਨਾਲ ਲੈ ਕੇ ਮੌਕ ਡਰਿਲ ਵੀ ਕਰਵਾਈ ਗਈ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚਲੇ ਸਾਰੇ 570 ਪੋਲਿੰਗ ਸਟੇਸ਼ਨਾਂ ਉਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਕਿਸੇ ਵੀ ਵੋਟਰ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਵੋਟਰਾਂ ਦੇ ਬੈਠਣ ਲਈ ਕੁਰਸੀਆਂ ਤੇ ਕਰੋਨਾ ਤੋਂ ਬਚਾਅ ਲਈ ਮਾਸਕ, ਸੈਨੇਟਾਈਜ਼ਰ ਸਮੇਤ ਹਰ ਲੋੜੀਂਦੀ ਸਹੂਲਤ ਦਾ ਪ੍ਰਬੰਧ ਹੈ। ਜ਼ਿਲ੍ਹੇ ਵਿਚਲੇ ਸਾਰੇ ਵੋਟਰ 100 ਫੀਸਦ ਪੋਲਿੰਗ ਨੂੰ ਯਕੀਨੀ ਬਨਾਉਣ ਲਈ ਅੱਗੇ ਵੱਧ ਕੇ ਵੋਟ ਜ਼ਰੂਰ ਪਾਉਣ।
ਇਸ ਸਬੰਧੀ ਬੂਥ ਨੰਬਰ 47, ਫ਼ਤਹਿਗੜ੍ਹ ਸਾਹਿਬ ਵਿਖੇ ਗੱਲਬਾਤ ਕਰਦਿਆਂ ਪੀ ਡਬਲਿਊ ਡੀ ਕੋਆਰਡੀਨੇਟਰ ਸ਼੍ਰੀ ਗੁਰਵਿੰਦਰ ਸੋਨੀ ਨੇ ਦੱਸਿਆ ਕਿ ਬੂਥ ਵਿਖੇ ਪੀ ਡਬਲਿਊ ਡੀ ਸਬੰਧੀ ਵਾਲੰਟੀਅਰਾਂ ਨੂੰ ਨਾਲ ਲੈ ਕੇ ਮੌਕ ਡਰਿਲ ਕੀਤੀ ਗਈ ਤੇ ਵੋਟਾਂ ਵਾਲੇ ਦਿਨ ਪੀ ਡਬਲਿਊ ਡੀ ਵੋਟਰਾਂ ਨੂੰ ਬੂਥਾਂ ਵਿਖੇ ਕੋਈ ਦਿੱਕਤ ਨਹੀਂ ਆਵੇਗੀ। ਇਸ ਲਈ ਪੀ ਡਬਲਿਊ ਡੀ ਵੋਟਰ ਵੱਧ ਚੜ੍ਹ ਕੇ ਆਪਣੀਆਂ ਵੋਟਾਂ ਪਾਉਣ ਤਾਂ ਜੋ 100 ਫੀਸਦ ਵੋਟਿੰਗ ਦੇ ਟੀਚੇ ਨੂੰ ਸਰ ਕੀਤਾ ਜਾ ਸਕੇ।