ਪਿੰਡ ਵਾਸੀਆਂ ਨੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਜਿਤਾਉਣ ਦਾ ਦਿਵਾਇਆ ਪੂਰਾ ਭਰੋਸਾ
ਪਿੰਡ ਵਾਸੀਆਂ ਨੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਜਿਤਾਉਣ ਦਾ ਦਿਵਾਇਆ ਪੂਰਾ ਭਰੋਸਾ
ਰਿਚਾ ਨਾਗਪਾਲ,ਸਨੌਰ(ਪਟਿਆਲਾ), 11ਫਰਵਰੀ 2022
ਅੱਜ ਹਲਕਾ ਸਨੌਰ ਤੇ ਪਿੰਡ ਬੋਲੜ ਕਲਾਂ ਦੇ ਸਾਬਕਾ ਸਰਪੰਚ ਭਗਵਾਨ ਰਾਣਾ ਨਿਵਾਸ ਵਿਖੇ ਇਕ ਭਰਵੀਂ ਮੀਟਿੰਗ ਹੋਈ। ਜਿਸ ਨੂੰ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ,ਭਾਜਪਾ ਅਤੇ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਰਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਪਿਤਾ ਭਰਤਇੰਦਰ ਸਿੰਘ ਚਹਿਲ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਇਹ ਇਲਾਕਾ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਹੈ, ਇਸ ਤੋਂ ਪਹਿਲਾਂ ਜੋ ਵੀ ਪਾਰਟੀਆਂ ਦੇ ਲੀਡਰ ਰਹੇ, ਉਹਨਾਂ ਨੇ ਕੁਝ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਅਤੇ ਉਹਨਾਂ ਦਾ ਬੇਟਾ ਬਿਕਰਮ ਚਹਿਲ ਹਲਕੇ ਚ ਸਿਹਤ ,ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮੁਹੱਇਆ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਭਰਵੇਂ ਇਕੱਠ ‘ਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਸਰਦਾਰ ਚਹਿਲ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਬਿਕਰਮ ਚਹਿਲ ਨੂੰ ਹਲਕਾ ਸਨੌਰ ਤੋਂ ਜਿਤਵਾਉਣ ਲਈ ਭਰਪੂਰ ਸਮਰਥਨ ਦੇਣਗੇ।ਇਸ ਮੌਕੇ ਸਾਬਕਾ ਸਰਪੰਚ ਭਗਵਾਨ ਰਾਣਾ ,ਬਲਜੀਤ ਸਿੰਘ ਅੰਟਾਲ,ਜਨਰਲ ਸਕੱਤਰ ਪੰਜਾਬ ਲੋਕ ਕਾਂਗਰਸ ਤੋਂ ਇਲਾਵਾ ਟੇਕ ਚੰਦ ਰਾਣਾ, ਖੁਸ਼ੀ ਰਾਮ, ਮਹਿੰਦਰ ਸਿੰਘ , ਬੌਬੀ ਕੰਬੋਜ਼, ਬਲਦੇਵ ਸਿੰਘ, ਬਾਬੂ ਸਿੰਘ, ਗੁਰਭੇਜ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।