ਪਿੰਡ ਤੰਗਰਾਲਾ ਵਿਖੇ ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ
ਪਿੰਡ ਤੰਗਰਾਲਾ ਵਿਖੇ ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ
ਅਸ਼ੋਕ ਧੀਮਾਨ,ਫਤਹਿਗੜ੍ਹ ਸਾਹਿਬ, 20 ਦਸੰਬਰ 2021
ਮੱਛੀ ਪਾਲਣ ਵਿਭਾਗ ਫਤਹਿਗੜ੍ਹ ਸਾਹਿਬ ਵੱਲੋਂ ਪਿੰਡ ਤੰਗਰਾਲਾ ਵਿਖੇ ਮੱਛੀ ਪਾਲਕ ਗੁਰਬਚਨ ਸਿੰਘ ਦੇ ਮੱਛੀ ਤਲਾਅ ਵਿਖੇ ਇੱਕ ਦਿਨਾ ਟਰੇਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਤਹਿਗੜ੍ਹ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਜਾ ਰਹੀਂ ਪ੍ਰਧਾਨ ਮੰਤਰੀ ਮਤੱਸਯ ਸੰਪਰਦਾ ਯੋਜਨਾ ਦੇ ਵੱਖ-ਵੱਖ ਮੱਦਾ ਅਧੀਨ ਮੱਛੀ ਪਾਲਣ ਦੇ ਖੇਤਰ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਇਸ ਮੌਕੇ ਨਵੀਆਂ ਤਕਨੀਕਾਂ ਜਿਵੇਂ ਬਾਇਓਫਲਾਕ ਯੂਨਿਟ, ਆਰ.ਏ.ਐਸ. ਯੂਨਿਟ,ਮੋਟਰਸਾਈਕਲ ਵਿਦ ਆਈਸ ਬਾਕਸ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਮੌਕੇ ਸ੍ਰ:ਕਰਮਜੀਤ ਸਿੰਘ, ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਨੇ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਸਕੀਮ ਬਾਰੇ ਦੱਸਿਆ ਕਿ ਮੱਛੀ ਪਾਲਕਾਂ ਨੂੰ ਇੱਕ ਹੈਕਟਰ ਤੇ 1 ਲੱਖ 60 ਹਜਾਰ ਰੁਪਏ ਤੱਕ ਦੀ ਲਿਮਟ ਮੱਛੀ ਪਾਲਣ ਦੇ ਖੇਤਰ ਵਿੱਚ ਦਿੱਤੀ ਜਾ ਰਹੀ ਹੈ। ਇਸ ਮੌਕੇ ਸੁਖਵਿੰਦਰ ਕੌਰ ਮੱਛੀ ਪਾਲਣ ਅਫਸਰ ਨੇ ਮੱਛੀ ਪਾਲਣ ਦਾ ਕਿੱਤਾ ਕਰਨ ਲਈ ਮੁਢਲੀ ਜਾਣਕਾਰੀ ਦਿੱਤੀ । ਬਲਜੋਤ ਕੋਰ ਮੱਛੀ ਪਾਲਣ ਅਫਸਰ ਨੇ ਮੱਛੀ ਦੀ ਫੀਡ ਬਾਰੇ ਜਾਣਕਾਰੀ ਦਿੱਤੀ। ਮੱਛੀ ਪੂੰਗ ਦੀ ਪ੍ਰਦਰਸ਼ਨੀ ਮੱਛੀ ਪਾਲਕ ਗੁਰਬਚਨ ਸਿੰਘ ਦੇ ਤਲਾਬ ਤੇ ਆਤਮਾ ਸਕੀਮ ਦੇ ਸਹਿਯੋਗ ਨਾਲ ਲਗਾਈ ਗਈ। ਇਸ ਮੌਕੇ ਮਮਤਾ ਸ਼ਰਮਾਂ ਮੱਛੀ ਪਾਲਣ ਅਫਸਰ ਵੀ ਮੌਜੂਦ ਸਨ।