ਪਿੰਡਾਂ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਮਿਲ ਰਿਹੈ ਭਰਵਾਂ ਸਮੱਰਥਨ, ਵਿਰੋਧੀ ਧਿਰਾਂ ‘ਚ ਬੁਖਲਾਹਟ
ਪਿੰਡਾਂ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਮਿਲ ਰਿਹੈ ਭਰਵਾਂ ਸਮੱਰਥਨ, ਵਿਰੋਧੀ ਧਿਰਾਂ ‘ਚ ਬੁਖਲਾਹਟ
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸਤੋਂ ਵਿਰੋਧੀ ਧਿਰਾਂ ਵਿੱਚ ਅੰਦਰੋ ਅੰਦਰੀ ਬੁਖਲਾਹਟ ਦੇਖਣ ਨੂੰ ਮਿਲ ਰਹੀ ਹੈ। ਕੇਵਲ ਸਿੰਘ ਢਿੱਲੋਂ ਵਲੋਂ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਜਿੱਥੇ ਬਰਨਾਲਾ ਸ਼ਹਿਰ ਵਿੱਚ ਵਿਕਾਸ ਕਾਰਜ਼ ਮੁਕੰਮਲ ਕਰਵਾਏ ਗਏ ਹਨ, ਉਥੇ ਪਿੰਡਾਂ ਵਿੱਚ ਵੀ ਰਿਕਾਰਡ ਵਿਕਾਸ ਹੋਏ ਹਨ। ਜਿਸਤੋਂ ਪਿੰਡਾਂ ਦੇ ਲੋਕ ਪੂਰੀ ਤਰ੍ਹਾਂ ਖੁਸ਼ ਦਿਖਾਈ ਦੇ ਰਹੇ ਹਨ। ਪਿੰਡਾਂ ਵਿੱਚ ਪੁੱਜਣ ਤੇ ਲੋਕਾਂ ਵਲੋਂ ਕੇਵਲ ਸਿੰਘ ਢਿੱਲੋਂ ਦਾ ਢੋਲ ਢਮੱਕੇ ਅਤੇ ਵਾਜਿਆਂ ਗਾਜਿਆਂ ਨਾਲ ਫ਼ੁੱਲਾਂ ਦਾ ਵਰਖਾ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ। ਕੇਵਲ ਸਿੰਘ ਢਿੱਲੋਂ ਵਲੋਂ ਹਲਕੇ ਦੇ ਪਿੰਡ ਕਰਮਗੜ੍ਹ, ਨੰਗਲ, ਠੁੱਲ੍ਹੇਵਾਲ, ਭੱਦਲਵੱਢ ਅਤੇ ਅਮਲਾ ਸਿੰਘ ਵਾਲਾ ਦੇ ਕੀਤੇ ਦੌਰੇ ਦੌਰਾਨ ਕੇਵਲ ਸਿੰਘ ਢਿੱਲੋਂ ਦੀ ਆਮਦ ਤੇ ਪਿੰਡਾਂ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਇਸ ਦੌਰਾਨ ਲੋਕਾਂ ਵਲੋਂ ਕੇਵਲ ਸਿੰਘ ਢਿੱਲੋਂ ਦਾ ਜਿੱਥੇ ਵਿਕਾਸ ਕਾਰਜ਼ਾਂ ਲਈ ਧੰਨਵਾਦ ਕੀਤਾ ਗਿਆ, ਉਥੇ ਉਹਨਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਦਿਵਾਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਕੇਵਲ ਸਿੰਘ ਢਿੱਲੋਂ ਦੇ ਇਸ ਦੌਰੇ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਵੀ ਕਾਫ਼ੀ ਜੋਸ਼ ਭਰਿਆ ਹੈ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਪਿਛਲੀਆਂ ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਦਿੱਤਾ। ਮੈਂ ਆਪਣੀ ਹਾਰ ਦੇ ਬਾਵਜੂਦ ਆਪਣੇ ਹਲਕੇ ਦੇ ਲੋਕਾਂ ਦਾ ਪੱਲਾ ਨਹੀਂ ਛੱਡਿਆ। ਲਗਾਤਾਰ ਪਿਛਲੇ ਪੌਣੇ ਪੰਜ ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਿਹਾ ਹਾਂ। ਸਰਕਾਰ ਤੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆ ਕੇ ਆਪਣੇ ਹਲਕੇ ਦੇ ਪਿੰਡਾਂ ਦਾ ਵਿਕਾਸ ਕਰਵਾਇਆ ਹੈ। ਪਿੰਡਾਂ ਵਿੱਚ ਪੀਣ ਵਾਲੇ ਪਾਣੀ, ਗੰਦੇ ਨਿਕਾਸੀ ਪਾਣੀ ਦੀ ਸਮੱਸਿਆ ਦੇ ਹੱਲ ਕਰਵਾ ਦਿੱਤੇ ਹਨ। ਸੜਕਾਂ ਦਾ ਨਵੀਨੀਕਰਨ ਕਰ ਦਿੱਤਾ ਹੈ। ਬਿਜਲੀ ਦੀ ਸਮੱਸਿਆ ਦੇ ਹੱਲ ਲਈ ਵੱਡੇ ਟ੍ਰਾਂਸਫ਼ਾਰਮਰਾਂ ਦੇ ਪ੍ਰਬੰਧ ਕੀਤੇ ਹਨ। ਪਿੰਡਾਂ ਦੀਆਂ ਲਗਭਗ ਹਰ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲੱਗ ਚੁੱਕੀਆ ਹਨ। ਸੁੰਦਰ ਪਾਰਕ ਪਿੰਡਾਂ ਵਿੱਚ ਸਾਡੀ ਸਰਕਾਰ ਦੌਰਾਨ ਬਣੇ ਹਨ। ਸ਼ਹਿਰ ਦੇ ਮੁਕਾਬਲੇ ਦੇ ਕੰਮ ਪਿੰਡਾਂ ਵਿੱਚ ਪਹਿਲ ਦੇ ਆਧਾਰ ਤੇ ਕੀਤੇ ਗਏ ਹਨ। ਜੋ 4-5 ਪ੍ਰਤੀਸ਼ਤ ਕੰਮ ਰਹਿੰਦੇ ਹਨ, ਉਹਨਾਂ ਨੂੰ ਹਫ਼ਤੇ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਕੇਵਲ ਢਿੱਲੋਂ ਨੇ ਕਿਹਾ ਕਿ ਹਲਕੇ ਦੇ ਲੋਕ ਜੋ ਕੰਮ ਉਹਨਾਂ ਕੋਲ ਲੈ ਕੇ ਆਏ, ਉਸਦਾ ਤੁਰੰਤ ਹੱਲ ਕਰਵਾਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਹਰ ਵਰਗ ਲਈ ਲਏ ਗਏ ਲੋਕ ਭਲਾਈ ਫ਼ੈਸਲਿਆਂ ਤੋਂ ਲੋਕ ਬਹੁਤ ਖੁਸ਼ ਹਨ। ਜਿਸ ਕਰਕੇ ਜਿੱਥੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣੇਗੀ, ਉਥੇ ਬਰਨਾਲਾ ਜਿਲ੍ਹਾ ਇਸ ਸਰਕਾਰ ਦਾ ਹਿੱਸਾ ਹੋਵੇਗਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਐਮਪੀ ਨਾ ਤਾਂ ਪਿੰਡਾਂ ਦੇ ਲੋਕਾਂ ਨੂੰ ਦਿਖਾਈ ਦਿੱਤਾ ਹੈ ਅਤੇ ਨਾ ਹੀ ਕੋਈ ਵਿਕਾਸ ਕਰਵਾ ਸਕਿਆ ਹੈ। ਇਹੀ ਹਾਲ ਸੋ੍ਰਮਣੀ ਅਕਾਲੀ ਦਲ ਦਾ ਰਿਹਾ ਹੈ। ਜਿਸ ਕਰਕੇ ਹਲਕੇ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ।