Skip to content
Advertisement
ਪਾਕਸੋ ਸਕੀਮ ਤਹਿਤ, 11 ਸਾਲਾ ਬਲਾਤਕਾਰ ਪੀੜ੍ਹਤ ਲੜਕੀ ਨੂੰ 2.5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਦਾਨ ਕੀਤੀ ਗਈ
ਦਵਿੰਦਰ ਡੀ.ਕੇ,ਲੁਧਿਆਣਾ, 17 ਦਸੰਬਰ 2021
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ਼੍ਰੀ ਅਜੇ ਤਿਵਾੜੀ, ਜੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ ਪੀੜਤ ਮੁਆਵਜ਼ਾ ਕਮੇਟੀ, ਲੁਧਿਆਣਾ ਦੀ ਪ੍ਰਧਾਨਗੀ ਹੇਠ ਸ੍ਰੀ ਮੁਨੀਸ਼ ਸਿੰਗਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਲੁਧਿਆਣਾ ਵੱਲੋਂ ਮੁਆਵਜ਼ਾ ਪੀੜ੍ਹਤ ਸਕੀਮ, 2017 ਅਧੀਨ ਲਗਭਗ 11 ਸਾਲ ਉਮਰ ਦੀ ਬਲਾਤਕਾਰ ਪੀੜ੍ਹਤ ਲੜਕੀ ਨੂੰ 2.5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਦਾਨ ਕੀਤੀ ਗਈ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਮਿਸ ਲਖਵਿੰਦਰ ਕੌਰ ਦੁੱਗਲ ਦੀ ਪ੍ਰਧਾਨਗੀ ਹੇਠ ਨਾਬਾਲਗ ਪੀੜ੍ਹਤ ਨੂੰ ਮੁਆਵਜ਼ਾ ਦੇਣ ਲਈ ਮਾਮਲਾ ਡੀ.ਐਲ.ਐਸ.ਏ. ਅੱਗੇ ਰੱਖਿਆ ਗਿਆ ਸੀ।
Advertisement
Advertisement
error: Content is protected !!