ਪਲਾਸਟਿਕ ਦੇ ਥੈਲੇ ‘ਚੋਂ ਮਿਲੀ ਅਣਪਛਾਤੀ ਲਾਸ਼
ਰਾਜੇਸ਼ ਗੌਤਮ , ਪਟਿਆਲਾ 3 ਮਈ 2022
ਜਿਲ੍ਹੇ ਦੇ ਪਿੰਡ ਫੱਗਣਮਾਜਰਾ ਦੇ ਗੁਰਦੁਆਰਾ ਸ੍ਰੀ ਤੋਖਾ ਸਾਹਿਬ ਦੀ ਬੈਕ ਸਾਈਡ ਤੋਂ ਲੰਘਦੀ ਡਰੇਨ ਵਿੱਚੋਂ ਪਲਾਸਟਿਕ ਦੇ ਥੈਲੇ ਵਿੱਚ ਬੰਨ੍ਹ ਕੇ ਸੁੱਟੀ ਇੱਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਣ ਨਾਲ, ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਲਾਸ਼ ਕਬਜ਼ੇ ਵਿੱਚ ਲੈ ਕੇ ਸ਼ਨਾਖਤ ਲਈ ਰਜਿੰਦਰਾ ਹਸਪਤਾਲ ਦੇ ਮੁਰਦਾਘਾਟ ਵਿੱਚ ਸੰਭਾਲ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਗੁਰਜੰਟ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਫੱਗਣਮਾਜਰਾ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਗੁਰਦੁਆਰਾ ਸ੍ਰੀ ਤੋਖਾ ਸਾਹਿਬ ਵਿੱਖੇ ਬਤੌਰ ਸੇਵਾਦਾਰ ਸੇਵਾ ਨਿਭਾ ਰਿਹਾ ਹੈ। ਉਹ ਆਪਣੇ ਸਾਥੀ ਗੁਰਦੀਪ ਸਿੰਘ ਸਮੇਤ ਸ਼ਾਮ ਦੇ ਸਮੇਂ ਗੁਰਦੁਆਰਾ ਸਾਹਿਬ ਦੀ ਬੈਕਸਾਇਡ ਡਰੇਨ ਪਰ ਸੈਰ ਕਰ ਰਿਹਾ ਸੀ, ਬਦਬੂ ਆਉਣ ਪਰ ਡਰੇਨ ਵਿੱਚ ਦੇਖਿਆ ਕਿ ਇੱਕ ਪਲਾਸਟਿਕ ਥੈਲਾ ਪਿਆ ਸੀ, ਜਿਸ ਦਾ ਮੂੰਹ ਬੰਨਿਆ ਹੋਇਆ ਸੀ। ਜੋ ਮੌਕਾ ਪਰ ਪੁਲਿਸ ਮੁਲਾਜਮਾ ਨੂੰ ਬੁਲਾ ਕੇ ਥੈਲਾ ਪਾੜ ਕੇ ਦੇਖਿਆ ਤਾਂ ਗਲੀ/ਸੜੀ ਹਾਲਤ ਵਿੱਚ ਅਣਪਛਾਤੀ ਲਾਸ਼ ਮਿਲੀ ਸੀ।
ਲਾਸ਼ ਨੂੰ ਸ਼ਨਾਖਤ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰਖਵਾਇਆ ਗਿਆ, ਜੋ ਮੈਡੀਕਲ ਰਿਪੋਰਟ ਤੋਂ ਪਤਾ ਲੱਗਾ ਕਿ ਬਰਾਮਦ ਹੋਈ , ਲਾਸ਼ ਇੱਕ ਔਰਤ ਦੀ ਹੈ। ਥਾਣਾ ਅਨਾਜ ਮੰਡੀ ਪਟਿਆਲਾ ਦੇ ਐਸ.ਐਚ.ਉ ਗਗਨਦੀਪ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੇ ਬਿਆਨ ਪਰ, ਅਣਪਛਾਤੇ ਵਿਅਕਤੀਆਂ ਖਿਲਾਫ ਹੱਤਿਆ ਤੇ ਲਾਸ਼ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਜ਼ਾਰੀ ਹੈ, ਅਣਪਛਾਤੀ ਔਰਤ ਤੀ ਸ਼ਨਾਖਤ ਹੋਣ ਤੋਂ ਬਾਅਦ ਛੇਤੀ ਹੀ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਜਾਵੇਗੀ।