ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ’ਤੇ ਸਬਸਿਡੀ ਲਈ 15 ਅਗਸਤ ਤੱਕ ਕੀਤਾ ਜਾਵੇ ਅਪਲਾਈ: ਡਾ. ਹਰਬੰਸ ਸਿੰਘ
ਰਘਵੀਰ ਹੈਪੀ , ਬਰਨਾਲਾ, 1 ਅਗਸਤ 2022
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਹਰਬੰਸ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਸੁਪਰ ਸੀਡਰ, ਐਸ.ਐਮ.ਐਸ, ਹੈਪੀ ਸੀਡਰ, ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ, ਜ਼ੀਰੋੋ ਟਿੱਲ ਡਰਿੱਲ, ਬੇਲਰ, ਸਰਬ ਮਾਸਟਰ/ਰੋਟਰੀ ਸ਼ਲੈਸ਼ਰ, ਕਰਾਪ ਰੀਪਰ, ਉਲਟਾਵੇਂ ਹਲ ਆਦਿ ’ਤੇ ਸਬਸਿਡੀ ਦਿੱਤੀ ਜਾਣੀ ਹੈ। ਇਸ ਲਈ ਕਿਸਾਨ 15 ਅਗਸਤ 2022 ਤੱਕ . ’ਤੇ ਅਪਲਾਈ ਕਰ ਸਕਦੇ ਹਨ।
ਕਿਸਾਨ ਖੇਤੀ ਮਸ਼ੀਨਰੀ ’ਤੇ ਸਬਸਿਡੀ ਲੈਣ ਲਈ ਅਪਲਾਈ ਕਰਨ ਲਈ ਵਧੇਰੇ ਜਾਣਕਾਰੀ ਲਈ ਆਪਣੇ ਬਲਾਕ ਖੇਤੀਬਾੜੀ ਅਫਸਰ ਬਰਨਾਲਾ ਸੁਖਪਾਲ ਸਿੰਘ 9872449779, ਬਲਾਕ ਖੇਤੀਬਾੜੀ ਅਫਸਰ ਸਹਿਣਾ ਗੁਰਚਰਨ ਸਿੰਘ 9501106612, ਬਲਾਕ ਖੇਤੀਬਾੜੀ ਅਫਸਰ ਮਹਿਲ ਕਲਾਂ ਜਰਨੈਲ ਸਿੰਘ 9915280710, ਗੁਰਿੰਦਰ ਸਿੰਘ ਖੇਤੀਬਾੜੀ ਇੰਜਨੀਅਰ ਬਰਨਾਲਾ 9530679424, ਬੇਅੰਤ ਸਿੰਘ ਤਕਨੀਸ਼ੀਅਨ 9501106611 ਨਾਲ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ।