ਪਟਿਆਲਾ ਸ਼ਹਿਰੀ ਸੀਟ ‘ਤੇ ਕਾਂਗਰਸ ਦੀ ਜਿੱਤ ਲਈ ਰਾਹੁਲ ਗਾਂਧੀ ਨੇ ਕੀਤੀ ਵਿਸ਼ਨੂੰ ਸ਼ਰਮਾ ਨਾਲ ਮੀਟਿੰਗ
ਪਟਿਆਲਾ ਸ਼ਹਿਰੀ ਸੀਟ ‘ਤੇ ਕਾਂਗਰਸ ਦੀ ਜਿੱਤ ਲਈ ਰਾਹੁਲ ਗਾਂਧੀ ਨੇ ਕੀਤੀ ਵਿਸ਼ਨੂੰ ਸ਼ਰਮਾ ਨਾਲ ਮੀਟਿੰਗ
– ਪੂਰੀ ਤਾਕਤ ਨਾਲ ਲੜਾਈ ਲੜਕੇ ਦਿੱਤੇ ਅਮਰਿੰਦਰ ਨੂੰ ਹਰਾਉਣ ਦੇ ਆਦੇਸ਼
ਰਾਜੇਸ਼ ਗੌਤਮ, ਪਟਿਆਲਾ, 15 ਫਰਵਰੀ :2022
ਕਾਂਗਰਸ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨਾਲ ਅੱਜ ਵਿਸ਼ੇਸ਼ ਤੌਰ ‘ਤੇ ਪੰਜੇ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ, ਜਿਸ ਵਿੱਚ ਰਾਹੁਲ ਗਾਂਧੀ ਨੇ ਵਿਸ਼ਨੂੰ ਸ਼ਰਮਾ ਨੂੰ ਪੂਰੀ ਤਾਕਤ ਨਾਲ ਚੋਣ ਲੜਕੇ ਅਮਰਿੰਦਰ ਨੂੰ ਕਰਾਰੀ ਹਾਰ ਦੇਣ ਦੇ ਆਦੇਸ਼ ਦਿੱਤੇ ਹਨ। ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਰਾਹੁਲ ਗਾਂਧੀ ਅੱਜ ਰਾਜਪੁਰਾ ਵਿਖੇ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ ਤੇ ਉਨ੍ਹਾ ਨੇ ਵਿਸ਼ੇਸ਼ ਤੌਰ ‘ਤੇ ਪਟਿਆਲਾ ਸ਼ਹਿਰੀ ਸੀਟ ਸਬੰਧੀ ਉਨ੍ਹਾਂ ਤੋਂ ਪੂਰੀ ਜਾਣਕਾਰੀ ਲਈ ਹੈ ਤੇ ਉਨ੍ਹਾਂ ਨੇ ਸਮੁੱਚੀ ਸੀਟ ਸਬੰਧੀ ਪੂਰੀ ਡਿਟੇਲ ਵਿੱਚ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਹੈ ਕਿ ਪਟਿਆਲਾ ਸ਼ਹਿਰ ਵਿਖੇ ਕਾਂਗਰਸ ਦੀ ਮੁਹਿੰਮ ਪੂਰੀ ਤਾਕਤ ਤੇ ਸ਼ਾਨਦਾਰ ਢੰਗ ਨਾਲ ਚੱਲ ਰਹੀ ਹੈ। ਕਾਂਗਰਸੀ ਵਰਗਰ ਪੂਰੀ ਲਹਿਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਤੇ ਦੂਜੀਆਂ ਪਾਰਟੀਆਂ ਦਾ
ਸੁਪੜਾ ਸਾਫ ਕਰਨ ਲਈ ਮਿਹਨਤ ਕਰ ਰਹੇ ਹਨ।
ਵਿਸਨੂੰ ਸ਼ਰਮਾ ਨੇ ਆਖਿਆ ਕਿ ਪਟਿਆਲਾ ਨੇ ਹਮੇਸ਼ਾ ਹੀ ਕਾਂਗਰਸ ਦਾ ਸਾਥ ਦਿੰਤਾ ਹੈ ਤੇ ਇਸ ਵਾਰ ਵੀ ਪਟਿਆਲਾ ਦੇ ਲੋਕ ਸਿਰਫ਼ ਤੇ ਸਿਰਫ਼ ਕਾਂਗਰਸ ਨੂੰ ਚਾਹੁੰਦੇ ਹਨ ਤੇ ਕਾਂਗਰਸ ਲਈ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸੂਬੇ ਅੰਦਰ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ। ਕਾਂਗਰਸ ਵਲੋ ਐਲਾਨੇ ਮੁੱਖ ਮੰਤਰੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਹਵਾ ਹੀ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ
ਆਖਿਆ ਕਿ ਲੋਕ ਇੱਕ ਆਮ ਤੇ ਗਰੀਬਾਂ ਦੇ ਲੋੜਵੰਦ ਨੇਤਾ ਨੂੰ ਮੁੱਖ ਮੰਤਰੀ ਬਣਾਉਣ ਲਈ ਤਿਆਰ ਹਨ। ਵਿਸ਼ਨੂੰ ਸ਼ਰਮਾ ਨੇ ਅੱਜ ਇਸਤੋਂ ਬਾਅਦ ਸ਼ਹਿਰ ਵਿੱਚ ਅਧਾ ਦਰਜਨ ਤੋਂ ਵਧ ਮੀਟਿੰਗਾਂ ਲੂੰ ਸੰਬੋਧਨ ਕੀਤਾ, ਜਿਸ ਵਿੱਚ ਲੋਕਾਂ ਦੇ ਆਏ ਹੜ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਲੋਕ ਕਾਂਗਰਸ ਨੂੰ ਜੇਤੂ ਬਣਾਉਣ ਲਈ ਤਿਆਰ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਪਵਨ ਨਾਗਰਥ ਸਾਬਕਾ ਕੌਂਸਲਰ, ਬਲਵਿੰਦਰ ਪਾਲ ਬੇਦੀ, ਰਾਜੇਸ਼ ਮੰਡੋਰਾ, ਜਿਲਾ ਪ੍ਰਧਾਨ ਨਰਿੰਦਰ ਲਾਲੀ, ਸਾਬਕਾ ਕੌਂਸਲਰ ਸ੍ਰੀ ਪੂਨੀਆ, ਕੇਕੇ ਸਹਿਗਲ, ਗੋਪਾਲ ਸਿੰਗਲਾ, ਸੁਖਵਿੰਦਰ ਸਿੰਘ ਸੋਨੂੰ, ਗੁਰਦੇਵ ਸਿੰਘ ਪੂਨੀਆ ਸਾਬਕਾ ਕੌਂਸਲਰ, ਵਿਨੋਦ ਕਾਲੂ, ਪ੍ਰਦੀਪ ਦੀਵਾਨ, ਅਮਰਜੀਤ ਕੌਰ ਭੱਠਲ ਸ਼ਹਿਰੀ ਪ੍ਰਧਾਨ, ਕੁਲਦੀਪ ਖੰਡੌਲੀ ਤੇ ਹੋਰ ਵੀ ਸੀਨੀਅਰ ਨੇਤਾ ਮੌਜੂਦ ਸਨ।