ਪਟਿਆਲਾ ਦੀਆਂ ਨਿਗਮ ਚੋਣਾਂ ਲਈ , ਆਮ ਆਦਮੀ ਪਾਰਟੀ ਤਿਆਰ-ਬਰਤਿਆਰ
ਪੀ.ਐਲ.ਸੀ ਅਤੇ ਕਾਂਗਰਸੀ ਕੌਂਸਲਰਾਂ ਨੇ ਹਾਰ ਦੀ ਖਿੱਝ ਕੱਢਦੇ ਹੋਏ ਲੋਕਾਂ ਦੇ ਕੰਮਾਂ ਨੂੰ ਰੋਕਿਆ- ਮਹਿਤਾ , ਸ਼ੇਰਮਾਜਰਾ
ਰਾਜੇਸ਼ ਗੌਤਮ , ਪਟਿਆਲਾ 6 ਅਪ੍ਰੈਲ 2022
ਨਗਰ ਨਿਗਮ ਚੋਣਾ ਦੇ ਸੰਬੰਧ ਚ ਇਕ ਅਹਿਮ ਮੀਟਿੰਗ ਵਿਚ ਅੱਜ ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ ਅਤੇ ਸਹਿ ਪ੍ਰਧਾਨ ਪ੍ਰੀਤੀ ਮਲਹੋਤਰਾ ਵੱਲੋਂ ਖਾਸ ਤੋਰ ਤੇ ਸ਼ਿਰਕਤ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਤੇਜਿੰਦਰ ਮਹਿਤਾ ਅਤੇ ਜਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ ਮੇਘਚੰਦ ਸ਼ੇਰਮਾਜਰਾ ਨੇ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਨਗਰ ਨਿਗਮ ਵਿੱਚ ਚੱਲ ਰਹੀ ਧੜੇਬਾਜੀ ਨੇ ਪਟਿਆਲਾ ਦੇ ਲੋਕਾਂ ਦੇ ਕੰਮਾ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ਅਤੇ ਨਿਗਮ ਦੇ ਮੇਅਰ ਵੱਲੋਂ ਕੈਪਟਨ ਦੀ ਹਾਰ ਹਜਮ ਨਹੀਂ ਹੋ ਰਹੀ| ਜਿਸ ਕਰਕੇ ਪੀ ਐਲ ਸੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਹਾਰ ਦੀ ਖਿੱਜ ਕੱਢਦੇ ਹੋਏ ਲੋਕਾਂ ਦੇ ਕੰਮਾਂ ਨੂੰ ਰੋਕਿਆ ਹੋਇਆ ਹੈ । ਜਿੱਥੇ ਸ਼ਹਿਰ ਦੇ ਵਿੱਚ ਨਜਾਇਜ ਕਬਜੇ ਕਰਕੇ ਸ਼ਹਿਰ ਖੁੱਦ ਇਹਨਾਂ ਨੇ ਕੱਬਜਾ ਮਾਫੀਆ ਨੂੰ ਪ੍ਰੋਤਸਾਹਨ ਦਿੱਤਾ ਹੈ । ਸ਼ਹਿਰ ਵਿੱਚ ਜਿੱਥੇ ਨਸ਼ੇ ਦੀ ਵਿੱਕਰੀ ਵੱਡੇ ਪੱਧਰ ਤੇ ਹੋਈ, ਸੱਟਾ ਮਾਫੀਆ ਨੂੰ ਰਾਜਨੀਤਿਕ ਸ਼ਰਨ ਦੇ ਵਿੱਚ ਚਾਲੂ ਰੱਖਿਆ ਗਿਆ ।
ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਲੋਕਸਭਾ ਇੰਚਾਰਜ ਇੰਦਰਜੀਤ ਸੰਧੂ ਅਤੇ ਪ੍ਰੀਤੀ ਮਲਹੋਤਰਾ ਨੇ ਪਾਰਟੀ ਦੀਆਂ ਹਿਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਟਿਆਲਾ ਵਿੱਚ ਬਹੁਤ ਜਲਦ ਨਗਰ ਨਿਗਮ ਚੋਣਾਂ ਆ ਰਹੀਆਂ ਹਨ। ਉਸ ਦੀਆਂ ਤਿਆਰੀਆਂ ਲਈ ਪਾਰਟੀ ਦਾ ਸੰਦੇਸ਼ ਦਿੰਦੇ ਹੋਏ ਇੰਦਰਜੀਤ ਸੰਧੂ ਨੇ ਆਖਿਆ ਕਿ ਹਰ ਵਾਰਡ ਦੀ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਕਿ ਆਪਣੇ ਆਪਣੇ ਵਾਰਡ ਦੇ ਕੰਮ ਕਰਵਾਉਣ ਲਈ ਜਿੰਮੇਵਾਰੀ ਨਿਭਾਉਣਗੇ ।
ਇਸ ਮੋਕੇ ਲੀਡਰਸ਼ਿਪ ਨਾਲ ਗੱਲਬਾਤ ਕਰਦੀਆਂ ਇਸਤਰੀ ਵਿੰਗ ਦੇ ਜਿਲ੍ਹਾ ਪ੍ਰਧਾਨ ਵੀਰਪਾਲ ਚਹਿਲ ਅਤੇ ਆਪ ਦੇ ਬੁਲਾਰੇ ਬਲਜਿੰਦਰ ਢਿੱਲੋਂ ਨੇ ਨਗਰ ਨਿਗਮ ਦੀਆਂ ਚੋਣਾਂ ਜਲਦ ਕਰਵਾਉਣ ਲਈ ਆਖਿਆ ਤਾਂ ਜੋ ਜਨਤਾ ਦੇ ਕੰਮਾਂ ਨੂੰ ਤੇਜ਼ੀ ਮਿਲ ਸਕੇ । ਇਸ ਮੌਕੇ ਸੁਨੀਲ ਪੁਰੀ ,ਪੁਨੀਤ ਬੁੱਧੀਰਾਜਾ , ਸਨੀ , ਮਜਬੀ , ਨਿਕੂ , ਰਣਬੀਰ , ਕੇਸ਼ਵ , ਤਰਸੇਮ ਸਿੰਘ ਸਨੌਰ , ਧਰਮਿੰਦਰ ਸਿੰਘ ਪਟਿਆਲਾ , ਤਰਲੋਕ ਸਿੰਘ ਪੰਜੋਲਾ , ਭਿੰਦਰ ਸਿੰਘ ਆਲਮਪੁਰ ਆਦਿ ਹਾਜ਼ਿਰ ਰਹੇ ।