ਪਟਿਆਲਾ ‘ਚ ਗੁਆਂਢਣ ਨਾਲ ਹੀ ਗੈਂਗਰੇਪ , ਦੋਸ਼ੀ ਫਰਾਰ
ਹਰਿੰਦਰ ਨਿੱਕਾ ,ਪਟਿਆਲਾ , 25 ਨਵੰਬਰ 2021
ਸ਼ਹਿਰ ਅੰਦਰ ਰਹਿੰਦੀ ਇੱਕ ਔਰਤ ਨਾਲ ਉਸ ਦੇ ਗੁਆਂਢੀ ਹੀ ਵਹਿਸ਼ੀਆਨਾ ਢੰਗ ਨਾਲ ਗੈਂਗਰੇਪ ਕਰਕੇ ਫਰਾਰ ਹੋ ਗਏ। ਪੁਲਿਸ ਨੇ ਗੈਂਗਰੇਪ ਦੀ ਘਟਨਾ ਤੋਂ 10 ਦਿਨ ਬਾਅਦ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਪਰ ਤਿੰਨ ਨਾਮਜ਼ਦ ਦੋਸ਼ੀਆਂ ਖਿਲਾਫ ਗੈਂਗਰੇਪ ਦਾ ਕੇਸ ਦਰਜ਼ ਕਰਕੇ , ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ।
ਥਾਣਾ ਅਰਬਨ ਅਸਟੇਟ ਵਿਖੇ ਦਰਜ਼ ਐਫ.ਆਈ.ਆਰ. ਵਿੱਚ ਪੀੜਤ ਔਰਤ ਨੇ ਬਿਆਨ ਕੀਤਾ ਕਿ 15 ਨਵੰਬਰ ਦੀ ਰਾਤ ਕਰੀਬ 8 ਵਜੇ ਉਸ ਦੇ ਗੁਆਂਢੀ ਸਰਬਜੀਤ ਸਿੰਘ ਨੇ ਉਸ ਨੂੰ ਮਕਾਨ ਦੀ ਛੱਤ ਉੱਪਰ ਬੁਲਾਇਆ, ਜਿੱਥੇ ਸਰਬਜੀਤ ਸਿੰਘ ਤੋਂ ਇਲਾਵਾ ਉਸ ਦਾ ਭਰਾ ਵਿਕਰਮਜੀਤ ਸਿੰਘ ਅਤੇ ਉਨਾਂ ਦਾ ਰਿਸ਼ਤੇਦਾਰ ਰਾਹੁਲ ਵੀ ਖੜ੍ਹਾ ਸੀ । ਉਕਤ ਦੋਸ਼ੀਆਂ ਨੇ ਮੁਦੈਲਾ ਨੂੰ ਪੀਣ ਲਈ ਕੋਲਡ ਡਰਿੰਕ ਦੇ ਦਿੱਤਾ, ਕੋਲਡ ਡਰਿੰਕ ਪੀਦਿਆਂ ਹੀ ਉਸ ਨੂੰ ਚੱਕਰ ਆਉਣ ਲੱਗ ਪਏ। ਤਿੰਨੋਂ ਨਾਮਜ਼ਦ ਦੋਸ਼ੀ , ਮੁਦੈਲਾ ਨੂੰ ਕਮਰੇ ਵਿੱਚ ਲੈ ਗਏ ਅਤੇ ਤਿੰਨਾਂ ਨੇ ਹੀ ਮੁਦੈਲਾ ਨਾਲ ਵਾਰੀ ਵਾਰੀ ਗੈਂਗਰੇਪ ਕੀਤਾ। ਦੋਸ਼ੀਆਂ ਨੇ ਮੁਦੈਲਾ ਨੂੰ ਗੈਂਗਰੇਪ ਦੀ ਘਟਨਾ ਬਾਰੇ ਦੱਸਣ ਪਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ । ਆਖਿਰ ਡਰ ‘ਚੋਂ ਉੱਭਰਣ ਤੋਂ ਬਾਅਦ ਪੀੜਤ ਔਰਤ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਅਨੁਸਾਰ ਸਰਬਜੀਤ ਸਿੰਘ, ਵਿਕਰਮਜੀਤ ਸਿੰਘ ਅਤੇ ਰਾਹੁਲ ਦੇ ਖਿਲਾਫ ਅਧੀਨ ਜੁਰਮ 376 D / 506 IPC ਤਹਿਤ ਥਾਣਾ ਅਰਬਨ ਅਸਟੇਟ ਵਿਖੇ ਕੇਸ ਦਰਜ਼ ਕਰ, ਨਾਮਜਦ ਦੋਸ਼ੀਆਂ ਦੀ ਤਲਾਸ਼ ਜ਼ਾਰੀ ਹੈ।