ਪਟਿਆਲਵੀਆਂ ਦਾ ਪੂਰਾ ਸਤਿਕਾਰ ਤੇ ਪਿਆਰ ਮਿਲ ਰਿਹਾ ਹੈ : ਬੀਬਾ ਜੈ ਇੰਦਰ
ਪਟਿਆਲਵੀਆਂ ਦਾ ਪੂਰਾ ਸਤਿਕਾਰ ਤੇ ਪਿਆਰ ਮਿਲ ਰਿਹਾ ਹੈ : ਬੀਬਾ ਜੈ ਇੰਦਰ
ਰਿਚਾ ਨਾਗਪਾਲ,ਪਟਿਆਲਾ, 2 ਫਰਵਰੀ 2022
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਚਾਰ ਕਰ ਰਹੀ ਉਨ੍ਹਾਂ ਦੀ ਸਪੁੱਤਰੀ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉਤੇ ਨੁਕੜ ਮੀਟਿੰਗਾਂ ਕੀਤੀਆਂ ਅਤੇ ਵਾਰਡ ਨੰਬਰ 53 ਦੀ ਕੌਂਸਲਰ ਗੁਰਿੰਦਰ ਕੌਰ ਕਾਲਕਾ ਵੱਲੋਂ ਕਰਵਾਈਆਂ ਗਈਆਂ ਮੀਟਿੰਗਾਂ ਜਿਵੇਂ ਕਿ ਲੀਲਾ ਭਵਨ ਮਾਰਕੀਟ, ਗੁਰੂ ਤੇਗ ਬਹਾਦਰ ਨਗਰ ਲਹਿਲ, ਜਿੰਮਖਾਨਾ ਕਲੱਬ ਕਾਲੌਨੀ ਅਤੇ ਪੁਰਾਣਾ ਲਹਿਲ ਵਿਖੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕਰਕੇ ਪਟਿਆਲਾ ਸ਼ਹਿਰ ਦੀਆਂ ਸੜਕਾਂ, ਗਲੀਆਂ, ਸਟਰੀਟ ਲਾਇਟਾਂ ਅਤੇ ਖਾਸ ਕਰਕੇ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ ਕਰਨ ਦੇ ਅਹਿਮ ਪ੍ਰੋਜੈਕਟ ਉਲੀਕੇ ਅਤੇ ਸਮੁੱਚੇ ਪਟਿਆਲਵੀਆਂ ਨੂੰ ਵਿਕਾਸ ਪੱਖੋਂ ਕੋਈ ਵੀ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਗਠਬੰਧਨ ਨਾਲ ਪੰਜਾਬ ਨੂੰ ਇਕ ਸਥਿਰ ਸਰਕਾਰ ਮਿਲੇਗੀ ਅਤੇ ਪੰਜਾਬ ਫਿਰ ਤੋਂ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ਉਤੇ ਅੱਗੇ ਵਧੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਮੁੱਚੇ ਪਟਿਆਲਵੀਆਂ ਦਾ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ, ਜਿਸ ਲਈ ਉਹ ਦਿਲ ਤੋਂ ਸ਼ੁਕਰ ਗੁਜ਼ਾਰ ਹਨ। ਇਸ ਮੌਕੇ ਓਮ ਪਾਲ ਚਾਂਦਪੁਰੀ ਪ੍ਰਧਾਨ, ਪਰਮਿੰਦਰ ਸਿੰਘ ਪੰਮਾ, ਜਸਵਿੰਦਰ ਸਿੰਘ ਬਿੰਦੀਆ, ਐਡਵੋਕੇਟ ਸੁਖਦੀਪ ਸਿੰਘ ਸਾਹਨੀ, ਦੁੱਬੇ ਜੀ, ਸੁਰੇਸ਼ ਮਿਸ਼ਰਾ ਪ੍ਰਧਾਨ, ਰਮੇਸ਼ ਕੁਮਾਰ, ਕਲਾਸ਼ ਜੀ, ਮੈਡਮ ਪੂਨਮ ਅਤੇ ਹੋਰ ਮੈਂਬਰ ਮੌਕੇ ਉਤੇ ਹਾਜ਼ਰ ਸਨ।