PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਫ਼ਤਿਹਗੜ੍ਹ ਸਾਹਿਬ ਮਾਲਵਾ

ਨੈਨੋ ਯੂਰੀਆ (ਤਰਲ) ਕਿਸਾਨਾਂ ਲਈ ਕਫਾਇਤੀ ਤੇ ਉਪਯੋਗੀ: ਹਿਮਾਂਸ਼ੂ ਜੈਨ

Advertisement
Spread Information

ਨੈਨੋ ਯੂਰੀਆ (ਤਰਲ) ਕਿਸਾਨਾਂ ਲਈ ਕਫਾਇਤੀ ਤੇ ਉਪਯੋਗੀ: ਹਿਮਾਂਸ਼ੂ ਜੈਨ
– ਇਫਕੋ ਵੱਲੋਂ ਤਲਾਣੀਆਂ ਵਿਖੇ ਕਿਸਾਨ ਸਭਾ ਆਯੋਜਿਤ


ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 29 ਦਸੰਬਰ:2021
ਨੈਨੋ ਤਰਲ ਯੂਰੀਆ ਪੌਦਿਆਂ ਲਈ ਨਾਈਟ੍ਰੋਜਨ ਦਾ ਇੱਕ ਉਤਮ ਸਰੋਤ ਹੈ। ਨਾਈਟ੍ਰੋਜਨ ਪੌਦਿਆਂ ਦੇ ਚੰਗੇ ਵਾਧੇ ਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਇਹ ਪ੍ਰਗਟਾਵਾ ਇਫਕੋ ਦੇ ਜਿ਼ਲ੍ਹਾ ਮੈਨੇਜਰ ਹਿਮਾਂਸ਼ੂ ਜੈਨ ਨੇ ਪਿੰਡ ਸਹਿਕਾਰੀ ਸਭਾ ਤਲਾਣੀਆਂ ਵਿਖੇ ਆਯੋਜਿਤ ਕੀਤੀ ਕਿਸਾਨ ਜਾਗਰੂਕਤਾ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ  ਨੈਨੋ ਤਰਲ ਯੂਰੀਆ ਦੁਨੀਆਂ ਵਿੱਚ ਵਿਕਸਤ ਕੀਤਾ ਗਿਆ ਪਹਿਲਾ ਪੇਟੈਂਟ ਨੈਨੋ ਖਾਦ ਹੈ ਜੋ ਕਿ ਇਫਕੋ ਬਾਇਓਟੈਕਨਾਲੌਜੀ ਰਿਸਰਚ ਸੈਂਟਰ ਕਲੋਲ ਗੁਜਰਾਤ ਦੁਆਰਾ ਸਵਦੇਸੀ ਟੈਕਨਾਲੌਜੀ ਰਾਹੀਂ ਵਿਕਸਤ ਕੀਤਾ ਗਿਆ ਹੇ। ਉਨ੍ਹਾਂ ਦੱਸਿਆ ਕਿ ਨੈਨੋ ਯੂਰੀਆ ਦੇ ਦੇਸ਼ ਭਰ ਵਿੱਚ ਵੱਖ-ਵੱਖ ਫਸਲਾਂ ਅਤੇ ਮਿੱਟੀ ਜਲਵਾਯੂ ਖੇਤਰਾਂ ਵਿੱਚ ਕੀਤੇ ਗਏ ਪ੍ਰੀਖਣਾ ਤੋਂ ਇਹ ਸਿੱਧ ਹੋਇਆ ਹੈ ਕਿ ਨੈਨੋ ਯੂਰੀਆ ਦੀ ਵਰਤੋਂ ਨਾਲ ਯੂਰੀਆ ਵਰਗੇ ਰਵਾਇਤੀ ਨਾਈਟ੍ਰੋਜਨ ਖਾਦ ਦੀ ਵਰਤੋਂ ਨੂੰ 50 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ।
ਹਿਮਾਂਸ਼ੂ ਜੈਨ ਨੇ ਦੱਸਿਆ ਕਿ ਨੈਨੋ ਤਰਲ ਯੂਰੀਆ ਕਿਸਾਨਾਂ ਲਈ ਕਫਾਇਤੀ ਤੇ ਉਪਯੋਗੀ ਸਿੱਧ ਹੋ ਰਿਹਾ ਹੈ ਜਿਸ ਦਾ ਮੰਤਵ ਘੱਟ ਖਰਚ ਕਰਕੇ ਵੱਧ ਲਾਹਾ ਲੈਣਾ ਹੈ। ਉਨ੍ਹਾਂ ਹੋਰ ਦੱਸਿਆ ਕਿ ਦਾਣੇਦਾਰ ਯੂਰੀਆ ਧਰਤੀ, ਹਵਾ ਅਤੇ ਪਾਣੀ ਵਿੱਚ ਪ੍ਰਦੂਸ਼ਣ ਫੈਲਾਉਂਦਾ ਹੈ ਜਦੋਂ ਕਿ ਇਫਕੋ ਨੈਨੋ ਤਰਲ ਯੂਰੀਆ ਦੀ ਵਰਤੋਂ ਨਾਲ ਧਰਤੀ ’ਤੇ ਨਾ ਮਾਤਰ ਪ੍ਰਦੂਸ਼ਣ ਹੀ ਫੈਲਦਾ ਹੈ। ਉਨ੍ਹਾਂ ਕਿਹਾ ਕਿ ਨੈਨੋ ਤਰਲ ਯੂਰੀਆ ਦਾ ਸਪਰੇਅ ਪੱਤਿਆਂ ਉਪਰ ਹੋਣ ਕਾਰਨ ਇਹ ਨਾਈਟ੍ਰੋਜਨ ਦੀ ਘਾਟ ਨੂੰ ਜਲਦੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਪਰੇਅ ਨਾਲ ਪੌਦਿਆਂ ਵਿੱਚ ਵਾਧੂ ਨਾਈਟ੍ਰੋਜਨ ਜਮ੍ਹਾਂ ਹੋ ਜਾਂਦੀ ਹੈ ਜਿਸ ਦੀ ਪੌਦੇ ਲੋੜ ਅਨੁਸਾਰ ਵਰਤੋਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨੈਨੋ ਤਰਲ ਯੂਰੀਆ ਖਾਦ ਦੇ ਥੈਲੇ ਤੋਂ ਵੱਧ ਕੰਮ ਕਰਦਾ ਹੈ ਇਸ ਨੂੰ  ਮੈਗਨੀਜ਼ ਜਿੰਕ ਅਤੇ ਹੋਰ ਤੱਤਾਂ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਦੂਜੀ ਤੇ ਤੀਜੀ ਨੈਨੋ ਤਰਲ ਯੂਰੀਆ ਦੀ ਸਪਰੇਅ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!