PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਜੁਰਮ ਦੀ ਦੁਨੀਆਂ ਪੰਜਾਬ ਮਾਲਵਾ ਮੁੱਖ ਪੰਨਾ

ਨਸ਼ੇ ‘ਚ ਧੁੱਤ ਥਾਣੇਦਾਰ ਟੰਗਿਆ ਗਿਆ ,,

Advertisement
Spread Information

ਹਰਿੰਦਰ ਨਿੱਕਾ , ਬਰਨਾਲਾ 12 ਜੂਨ 2022

     ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਨਸ਼ੇ ‘ਚ ਧੁੱਤ ਇੱਕ  ਏ.ਐਸ.ਆਈ ਵੱਲੋਂ ਮੋਟਰਸਾਈਕਲ ਸਵਾਰ ਪਿਉ-ਪੁੱਤ ਨੂੰ ਗੰਭੀਰ ਤੌਰ ਤੇ ਜਖਮੀ ਕਰਨ ਦੀ ਘਟਨਾ ਤੋਂ 2 ਦਿਨ ਬਾਅਦ ਕੇਸ ਦਰਜ਼ ਕਰ ਲਿਆ ਹੈ। ਇਹ ਮਾਮਲਾ, ਬਾਬਾ ਜਗਤਾਰ ਸਿੰਘ ਵਾਸੀ ਉੱਗੋਕੇ ਦੇ ਬਿਆਨ ਤੇ ਦਰਜ਼ ਕੀਤਾ ਗਿਆ ਹੈ। ਫਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਦਾਖਿਲ ਜਗਤਾਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ 10 ਜੂਨ ਦੀ ਸ਼ਾਮ ਕਰੀਬ 7 ਵਜੇ, ਉਹ ਆਪਣੇ ਬੇਟੇ ਗੁਰਦਿੱਤ ਸਿੰਘ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਵੱਲ ਜਾ ਰਿਹਾ ਸੀ।

      ਇਸੇ ਦੌਰਾਨ ਬਰਨਾਲਾ ਸਿਟੀ 1 ਥਾਣਾ ਖੇਤਰ ਅੰਦਰ ਬੜੀ ਤੇਜ ਰਫਤਾਰ ਅਤੇ ਸ਼ਰਾਬ ਤੇ ਨਸ਼ੇ ਵਿੱਚ ਧੁੱਤ ਸਵਿਫਟ ਕਾਰ ਸਵਾਰ ਥਾਣੇਦਾਰ ਜਗਸੀਰ ਸਿੰਘ ਵਾਸੀ, ਸੈਦੋਕੇ, ਜਿਲ੍ਹਾ ਮੋਗਾ ਨੇ, ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਣ ਮੈਂ ਤੇ ਮੇਰਾ ਬੇਟਾ ਗੰਭਰ ਰੂਪ ਵਿੱਚਲ ਜਖਮੀ ਹੋ ਗਏ ਤੇ ਸਾਨੂੰ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ ਗਿਆ। ਜਿਆਦਾ ਗੰਭੀਰ ਹਾਲਤ ਕਾਰਣ, ਸਾਨੂੰ ਫਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ।

      ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਏ.ਐਸ.ਆਈ. ਜਗਸੀਰ ਸਿੰਘ ਦੇ ਖਿਲਾਫ ਅਧੀਨ ਜੁਰਮ 279/337/338/427 ਆਈਪੀਸੀ ਅਤੇ 185 ਮੋਟਰ ਵਹੀਕਲ ਐਕਟ ਅਧੀਨ ਕੇਸ ਦਰਜ਼ ਕਰ ਦਿੱਤਾ ਗਿਆ ਹੈ। ਦੋਸ਼ੀ ਨੂੰ ਗਿਰਫਤਾਰ ਕਰਕੇ,ਬਰ ਜਮਾਨਤ ਰਿਹਾ ਕਰ ਦਿੱਤਾ ਗਿਆ ਹੈ। ਉੱਧਰ ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੇ ਦੱਸਿਆ ਕਿ ਏ.ਐਸ.ਆਈ. ਜਗਸੀਰ ਸਿੰਘ ਨੂੰ ਮੁਅਤਲ ਵੀ ਕੀਤਾ ਗਿਆ ਹੈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!