PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਨਵਾਂ ਨਵਾਂ ਫੁਰਮਾਨ- ਹੁਣ ਇੱਨ੍ਹਾਂ ਥਾਵਾਂ ਤੇ ਚੱਲੂ ਮੋਬਾਈਲ NET

Advertisement
Spread Information

ਹੁਣ 5 ਜਿਲ੍ਹਿਆਂ ਨੂੰ ਛੱਡ ਕੇ ਹੋਰ ਜਿਲ੍ਹਿਆਂ ‘ਚ 12 ਵਜੇ ਤੋਂ ਚੱਲੂ ਮੋਬਾਈਲ ਇੰਟਰਨੈਟ ਸੇਵਾ 
ਬੀ.ਐਸ. ਬਾਜਵਾ , ਚੰਡੀਗੜ੍ਹ, 21 ਮਾਰਚ, 2023

    ਲੰਘੇ ਤਿੰਨ ਦਿਨਾਂ ਤੋਂ ਮੋਬਾਈਲ ਇੰਟਰਨੈਟ ਦੀਆਂ ਸੇਵਾਵਾਂ ਤੋਂ ਵਾਂਝੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦੇਣ ਦਾ ਨਿਰਣਾ ਲਿਆ ਹੈ। ਗ੍ਰਹਿ ਸਕੱਤਰ ਵੱਲੋਂ ਜ਼ਾਰੀ ਨਵੇਂ ਹੁਕਮਾਂ ਨਾਲ ਸੂਬੇ ਦੇ ਚਾਰ ਜਿਲਿਆਂ ਵਿੱਚ ਪੂਰੀ ਤਰਾਂ ਅਤੇ 2 ਜਿਲ੍ਹਿਆਂ ਦੀਆਂ ਦੋ ਸਬ ਡਿਵੀਜਨਾਂ ਨੂੰ ਛੱਡ ਕੇ, ਹੋਰ ਸਾਰੇ ਜਿਲਿਆਂ ਅੰਦਰ ਮੋਬਾਈਲ ਇੰਟਰਨੈਟ ਸੇਵਾ ਅੱਜ 21 ਮਾਰਚ ਦੁਪਹਿਰ 12.00 ਵਜੇ ਤੋਂ ਅੰਸ਼ਕ ਰੂਪ ਵਿੱਚ ਤੋਂ ਬਹਾਲ ਹੋ ਜਾਵੇਗੀ। ਗ੍ਰਹਿ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ ਅਤੇ ਅੰਮ੍ਰਿਤਸਰ ਦੀ ਸਬ ਡਵੀਜ਼ਨ ਅਜਨਾਲਾ ਅਤੇ ਐਸ.ਏ.ਐਸ. ਨਗਰ ਮੁਹਾਲੀ ਵਿਚ ਵਾਈ ਪੀ ਐਸ ਚੌਂਕ ਤੋਂ ਲੈ ਕੇ ਏਅਰਪੋਰਟ ਰੋਡ ਤੱਕ ਦੇ ਕੁੱਝ ਇਲਾਕਿਆਂ ਵਿਚ 21 ਤੋਂ 23 ਮਾਰਚ ਦੁਪਹਿਰ 12.00 ਵਜੇ ਤੱਕ ਵੀ ਮੋਬਾਈਲ ਇੰਟਰਨੈਟ ’ਤੇ ਪਾਬੰਦੀ ਜਾਰੀ ਰਹੇਗੀ । ਜਦੋਂ ਕਿ ਬਾਕੀ ਪੰਜਾਬ ਵਿਚ ਮੋਬਾਈਲ ਇੰਟਰਨੈਟ ਸ਼ੁਰੂ ਹੋ ਜਾਵੇਗਾ।

ਪੂਰਾ ਹੁਕਮ ਪੜ੍ਹੋ:-


Spread Information
Advertisement
Advertisement
error: Content is protected !!