ਡੀ.ਟੀ.ਐਫ. ਦੇ ਬਲਾਕ ਸਕੱਤਰ ਦਰਸ਼ਨ ਸਿੰਘ ਬਦਰਾ ਲੈਕਚਰਾਰ ਬਣੇ
ਬਰਨਾਲਾ, 4 ਅਗਸਤ (ਲਖਵਿੰਦਰ ਸਿੰਪੀ)
ਡੀ.ਟੀ.ਐਫ. ਦੇ ਬਲਾਕ ਸਕੱਤਰ ਦਰਸ਼ਨ ਸਿੰਘ ਬਦਰਾ ਨੇ ਸਾਇੰਸ ਮਾਸਟਰ ਤੋਂ ਪਦ–ਉੱਨਤ ਹੋਣ ਉਪਰੰਤ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਜੁਆਇਨ ਕਰ ਲਿਆ ਹੈ। ਇਸ ਮੌਕੇ ਡੀ.ਟੀ.ਐਫ. ਦੀ ਸਮੁੱਚੀ ਜਿਲ੍ਹਾ ਟੀਮ ਨੇ ਉਚੇਚੇ ਤੌਰ ‘ਤੇ ਸਕੂਲ ਵਿੱਚ ਪਹੁੰਚ ਕੇ ਦਰਸ਼ਨ ਸਿੰਘ ਬਦਰਾ ਨੂੰ ਲੈਕਚਰਾਰ ਬਣਨ ਦੀ ਮੁਬਾਰਕਬਾਦ ਦਿੱਤੀ। ਡੀ.ਟੀ.ਐਫ. ਦੇ ਆਗੂਆਂ ਨੇ ਦਰਸ਼ਨ ਸਿੰਘ ਬਦਰਾ ਦੀ ਪਿਛਲੇ ਸਕੂਲਾਂ ਵਿੱਚ ਕੀਤੀ ਸ਼ਾਨਦਾਰ ਤੇ ਬੇਦਾਗ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਕਿ ਜਿੱਥੇ ਇਹਨਾਂ ਨੇ ਇੱਕ ਅਧਿਆਪਕ ਵਜੋਂ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ, ਉੱਥੇ ਡੀ.ਟੀ.ਐਫ. ਵੱਲੋਂ ਹੱਕੀ ਮੰਗਾਂ ਲਈ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ।
ਜਿਕਰਯੋਗ ਹੈ ਕਿ ਲੈਕਚਰਾਰ ਵਜੋਂ ਤਰੱਕੀ ਮਿਲਣ ਤੋਂ ਪਹਿਲਾਂ ਦਰਸ਼ਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਾਇੰਸ ਮਾਸਟਰ ਤੇ ਸਕੂਲ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ, ਸਾਬਕਾ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ, ਡੀ.ਟੀ.ਐਫ. ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਬਿੱਕਰ ਸਿੰਘ ਔਲਖ, ਜਗਤਾਰ ਸਿੰਘ, ਸਾਧੂ ਸਿੰਘ ਹੈੱਡ ਮਾਸਟਰ, ਤੇਜਿੰਦਰ ਸਿੰਘ, ਜਗਜੀਤ ਸਿੰਘ, ਤਰਸੇਮ ਚੰਦ, ਦਰਸ਼ਨ ਸਿੰਘ, ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸਮੂਹ ਸਟਾਫ ਸ.ਸ.ਸ. ਸਕੂਲ ਪੱਖੋ ਕਲਾਂ ਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਬਦਰਾ ਵੀ ਮੌਜੂਦ ਸਨ।