PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਘਰਸ਼ੀ ਪਿੜ ਪੰਜਾਬ ਫ਼ਿਰੋਜ਼ਪੁਰ ਮਾਲਵਾ

ਡੀਸੀ ਦਫ਼ਤਰ ਵੂਮੈੱਨ ਗਰੁੱਪ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

Advertisement
Spread Information

ਬਿੱਟੂ ਜਲਾਲਾਬਾਦੀ , ਫ਼ਿਰੋਜ਼ਪੁਰ 9 ਮਾਰਚ 2022

            ਡੀਸੀ ਦਫ਼ਤਰ ਵੂਮੈਨ ਗਰੁੱਪ ਵੱਲੋਂ ਸਦਰ ਮੁਕਾਮ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਪਹਿਲੀ ਵਾਰ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਮੈਡਮ ਪ੍ਰੇਮ ਕੁਮਾਰੀ ਸੁਪਰਡੰਟ ਗਰੇਡ 2 ਵੱਲੋ ਵੈਲਕਮ ਸਪੀਚ ਨਾਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਮਹਿਲਾ ਦਿਵਸ ਦੀ ਵਿਸ਼ੇਤਵਾ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ ਅਤੇ ਸਮੂਹ ਮਹਿਲਾ ਕਰਮਚਾਰਨਾਂ ਵੱਲੋ ਕੇਕ ਕੱਟ ਕਰਕੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ।

          ਇਸ ਮੌਕੇ ਵੱਖ ਵੱਖ ਮਹਿਲਾ ਕਰਮਚਾਰਨਾਂ ਵੱਲੋ ਮਹਿਲਾ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।ਇਸ ਤੋਂ ਬਾਅਦ ਵੱਖ ਵੱਖ ਕੁਇਜ਼ ਪ੍ਰੋਗਰਾਮ; ਮੁਕਾਬਲੇ ਅਤੇ ਗੇਮਸ ਵਿਚ ਮਹਿਲਾ ਕਰਮਚਾਰਨਾ ਵੱਲੋ ਭਾਗ ਲਿੱਤਾ ਗਿਆ। ਇਸ ਪ੍ਰੋਗਰਾਮ ਦੌਰਾਨ ਇਕ ਮਹਿਲਾ ਕਰਮਚਾਰਨ ਦੀ ਬੈਂਗਲ ਸੈਰੇਮਨੀ ਦੀ ਰਸਮ ਵੀ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰਕ ਪ੍ਰੋਗਰਮ ਵੀ ਮਨਾਇਆ ਗਿਆ ਅਤੇ ਮੈਡਮ ਬਿੰਦੂ ਬਾਲਾ ਜੋ ਕਿ ਇਸ ਸਾਲ ਰਿਟਾਇਰ ਹੋਣ ਜਾ ਰਹੇ ਹਨ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।          

          ਕਿਉੰਕਿ ਮਹਿਲਾ ਦਿਵਸ ਪਹਿਲੀ ਵਾਰੀ ਮਨਾਇਆ ਗਿਆ ਜਿਸ ਕਰਕੇ ਡੀਸੀ ਦਫਤਰ ਦੀਆਂ ਸਮੂਹ ਕਰਚਰਾਨਾ ਵੱਲੋ ਮੈਡਮ ਪ੍ਰੇਮ ਸੁਪਰਡੰਟ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸਨਮਾਨਿਤ ਕਿੱਤਾ ਗਿਆ । ਅੰਤ ਵਿਚ ਸਾਰਿਆ ਦਾ ਸਨਮਾਨ ਦੇ ਰੂਪ ਚ ਗਿਫਟ ਦੇ ਕੇ ਧੰਨਵਾਦ ਕੀਤਾ ਗਿਆ ।

 ਇਸ ਮੌਕੇ ਸਮੂਹ ਮਹਿਲਾ ਇਸ ਮੌਕੇ ਮੈਡਮ ਪ੍ਰੇਮ ਕੁਮਾਰੀ, ਨਰਿੰਦਰ ਕੌਰ, ਨੀਲਮ, ਬਿੰਦੂ ਬਾਲਾ, ਕੁਸੁਮ, ਦਰਸ਼ਨ ਕੌਰ, ਮਧੂ ਬਾਲਾ, ਸੁਰਿੰਦਰ ਕੌਰ, ਬਲਵਿੰਦਰ ਕੌਰ, ਮੰਜੂ ਅਤੇ ਸਮੂਹ ਡੀਸੀ ਦਫਤਰ ਦੀਆਂ ਕਰਮਚਾਰਨਾਂ ਮੌਜੂਦ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!