ਡਾ ਕੁਲਵੰਤ ਰਾਏ ਪੰਡੋਰੀ ਦਾ ਸ਼ਰਧਾਂਜਲੀ ਸਮਾਗਮ
ਡਾ ਕੁਲਵੰਤ ਰਾਏ ਪੰਡੋਰੀ ਦਾ ਸ਼ਰਧਾਂਜਲੀ ਸਮਾਗਮ
- ਦਰਜਣਾਂ ਬੁਲਾਰਿਆਂ ਨੇ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ
- ਅਧੂਰੇ ਕਾਰਜ ਲੁੱਟ ਰਹਿਤ ਸਮਾਜ ਸਿਰਜਣ ਲਈ ਚੱਲ ਰਹੀ ਜੱਦੋਜਹਿਦ ਜਾਰੀ ਰੱਖਣ ਦਾ ਲਿਆ ਅਹਿਦ
ਸੋਨੀ ਪਨੇਸਰ,ਬਰਨਾਲਾ 28 ਜਨਵਰੀ 2022
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਡਾ ਕੁਲਵੰਤ ਰਾਏ ਦਾ ਸ਼ਰਧਾਂਜਲੀ ਸਮਾਗਮ ਬਾਬਾ ਕਾਲਾ ਮਾਹਿਰ ਗੁਰਦਵਾਰਾ ਸਾਹਿਬ ਬਰਨਾਲਾ ਵਿਖੇ ਹੋਇਆ। ਇਸ ਸ਼ਰਧਾਂਜਲੀ ਸਮਾਗਮ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ, ਸਕੱਤਰ ਡਾ ਐਚ ਐਸ ਰਾਣੂ, ਡਾ ਸੁਰਜੀਤ ਸਿੰਘ,ਡਾ ਬਗੀਚਾ ਸਿੰਘ, ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਭਾਕਿਯੂ ਏਕਤਾ ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਗੁਰਮੀਤ ਸਿੰਘ ਸੁਖਪੁਰਾ,ਪਵਿੱਤਰ ਸਿੰਘ ਲਾਲੀ, ਪ੍ਰਮਪਾਲ ਕੌਰ,ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਦਿਲਦਾਰ ਸਿੰਘ ਚਹਿਲ,ਡਾ ਗੁਰਮੇਲ ਸਿੰਘ ਮਾਛੀਕੇ, ਜੱਗਾ ਸਿੰਘ ਮੌੜ, ਡਾ ਅਮਰਜੀਤ ਸਿੰਘ ਕਾਲਸਾਂ ਨੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਡਾ ਕੁਲਵੰਤ ਰਾਏ ਪੰਡੋਰੀ ਹੋਰਾਂ ਨੇ ਭਰ ਜਵਾਨੀ ਦੀ ਅਵਸਥਾ ਤੋਂ ਲੈਕੇ ਅੰਤਿਮ ਸਾਹਾਂ ਤੱਕ ਵੱਖੋ ਵੱਖ ਖੇਤਰਾਂ ਵਿੱਚ ਇੱਕ ਸਾਧਾਰਣ ਵਰਕਰ ਤੋਂ ਸਫ਼ਰ ਸ਼ੁਰੂ ਕਰਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਸੂਬਾਈ ਜਿੰਮੇਵਾਰੀਆਂ ਦੇ ਨਾਲ ਨਾਲ ਸਮਾਜਿਕ ਜਬਰ ਵਿਰੋਧੀ ਘੋਲਾਂ ਵਿੱਚ ਵੀ ਅਹਿਮ ਜਿੰਮੇਵਾਰੀ ਨਿਭਾਈ ਹੈ। ਖਾਸ ਕਰ ਮਹਿਲਕਲਾਂ ਲੋਕ ਘੋਲ ਵਿੱਚ ਪੂਰੀ ਦ੍ਰੜਤਾ ਨਾਲ 25 ਸਾਲ ਨਿਭਾਈ ਅਗਵਾਨੂੰ ਭੂਮਿਕਾ ਨੂੰ ਸਦਾ ਯਾਦ ਰੱਖਿਆ ਜਾਵੇਗਾ। ਆਗੂਆਂ ਕਿਹਾ ਕਿ ਲੋਕ ਘੋਲਾਂ ਦੀ ਅਗਵਾਈ ਕਰਨ ਵਾਲਾ ਸੰਗਰਾਮੀ ਯੋਧਾ ਕੁੱਝ ਸਮਾਂ ਡੀਐਮਸੀ ਦਾਖਲ ਰਹਿਣ ਤੋਂ ਬਾਅਦ ਸਭਨਾਂ ਨੂੰ ਬੇਵਕਤੀ ਵਿਛੋੜਾ ਦੇ ਗਿਆ ਸੀ।ਬੁਲਾਰਿਆਂ ਕਿਹਾ ਕਿ ਡਾ ਕੁਲਵੰਤ ਰਾਏ ਭਲੇ ਹੀ ਸਰੀਰਕ ਵਿਛੋੜਾ ਦੇ ਗਏ ਹਨ । ਡਾ ਕੁਲਵੰਤ ਪੰਡੋਰੀ ਇੱਕ ਵਿਅਕਤੀ ਨਾਂ ਹੋਕੇ ਵੱਡ ਅਕਾਰੀ ਸੰਸਥਾ ਸਨ। ਇਸ ਲਈ ਸਾਥੀ ਕੁਲਵੰਤ ਪੰਡੋਰੀ ਹੁਰਾਂ ਦੀ ਮੌਤ ਦੁਖਦਾਈ ਤਾਂ ਹੈ ਹੀ ਪਰਬਤੋਂ ਭਾਰੀ ਵੀ ਹੈ।ਡਾ ਕੁਲਵੰਤ ਪੰਡੋਰੀ ਦੇ ਬੇਵਕਤੀ ਵਿਛੋੜੇ ਕਾਰਨ ਪਰਿਵਾਰ ਸਮੇਤ ਜਥੇਬੰਦੀਆਂ ਨੂੰ ਬਹੁਤ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦਾ ਵਿਛੋੜਾ ਅਸਿਹ ਵੀ ਹੈ, ਅਕਿਹ ਵੀ ਹੈ। ਪਰ ਡਾ ਕੁਲਵੰਤ ਰਾਏ ਪੰਡੋਰੀ ਵੱਲੋਂ ਵੱਖ ਵੱਖ ਜਥੇਬੰਦੀਆਂ ਵਿੱਚ ਨਿਭਾਇਆ ਸ਼ਾਨਾਮੱਤਾ ਲੋਕ ਪੱਖੀ ਸਫ਼ਰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਵਿਚਾਰ ਰੂਪੀ ਸਮਾਜਿਕ ਪੂੰਜੀ ਅਗਵਾਈ ਦਿੰਦੀ ਰਹੇਗਾ। ਡਾ ਅਮਰਜੀਤ ਸਿੰਘ ਕਾਲਸਾਂ, ਡਾ ਨਿਰਭੈ ਸਿੰਘ, ਡਾ ਗੁਰਮੀਤ ਸਿੰਘ ਦੀਵਾਨਾ ਅਤੇ ਡਾ ਜਸਵੰਤ ਸਿੰਘ ਛੀਨੀਵੀਲਕਲਾਂ ਨੇ ਭੈਣ ਅੰਗੁਰੀ ਦੇਵੀ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ। ਸਨਮਾਨਿਤ ਕਰਨ ਦੀ ਰਸਮ ਸਮੇਂ ਔਰਤ ਆਗੂਆਂ ਪਰੇਮਪਾਲ ਕੌਰ,ਅਮਰਜੀਤ ਕੌਰ,ਕੇਵਲਜੀਤ ਕੌਰ,ਨੀਲਮ ਰਾਣੀ, ਪਰਮਜੀਤ ਕੌਰ ਜੋਧਪੁਰ ਵੀ ਹਾਜ਼ਰ ਸਨ। ਸੂਬਾ ਆਗੂਆਂ ਨੇ ਵੀ ਡਾ ਕੁਲਵੰਤ ਪੰਡੋਰੀ ਦੀ ਜਿੰਦਗੀ ਦੀ ਘਾਲਣਾ ਦੇ ਸਨਮੁੱਖ ਪਰਿਵਾਰ ਦਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕਰਕੇ ਸਨਮਾਨ ਕੀਤਾ। ਆਗੂਆਂ ਮਲਕੀਤ ਸਿੰਘ ਵਜੀਦਕੇ, ਜਰਨੈਲ ਸਿੰਘ ਚੰਨਣਵਾਲ,ਹਰਚਰਨ ਸਿੰਘ ਚਹਿਲ,ਪਰਮਜੀਤ ਕੌਰ ਜੋਧਪੁਰ, ਜੀਵਨ ਬਿਲਾਸਪੁਰ ਆਦਿ ਆਗੂਆਂ ਨੇ ਕਿਹਾ ਕਿ ਪਰਿਵਾਰ ਨਾਲ ਵਿਚਾਰਾਂ ਸਮੇਤ ਦੁੱਖ ਸੁੱਖ ਦੀ ਸਾਂਝ ਪਹਿਲਾਂ ਵਾਂਗ ਕਾਇਮ ਰੱਖੀ ਜਾਵੇਗੀ।ਡਾ ਕੁਲਵੰਤ ਰਾਏ ਪੰਡੋਰੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੂਰੇ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਮੈਡੀਕਲ ਪ੍ਰੈਕਟੀਸ਼ਨਰ, ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂ/ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।