ਟਰੱਕ ਯੂਨੀਅਨਾਂ ਬਹਾਲ ਕਰਵਾਉਣ ਤੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ
ਟਰੱਕ ਯੂਨੀਅਨਾਂ ਬਹਾਲ ਕਰਵਾਉਣ ਤੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ
- ਬਰਨਾਲਾ ਦੇ ਟਰੱਕ ਆਪਰੇਟਰਾਂ ਵਲੋਂ ਵਿੱਚ ਕੇਵਲ ਸਿੰਘ ਢਿੱਲੋਂ ਦਾ ਸਾਥ ਦੇਣ ਦਾ ਐਲਾਨ
ਸੋਨੀ ਪਨੇਸਰ,ਬਰਨਾਲਾ 09ਜਨਵਰੀ 2022
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ। ਜਿਸਨੂੰ ਲੈ ਕੇ ਟਰੱਕ ਆਪਰੇਟਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸਨੂੰ ਲੈ ਕੇ ਬਰਨਾਲਾ ਦੇ ਟਰੱਕ ਆਪਰੇਟਰਾਂ ਵਲੋਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਟਰੱਕ ਆਪਰੇਟਰਾਂ ਨੂੰ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਟਰੱਕ ਯੂਨੀਅਨਾਂ ਭੰਗ ਹੋਣ ਤੇ ਸਾਡੇ ਟਰੱਕ ਆਪਰੇਟਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟਰੱਕ ਯੂਨੀਅਨਾਂ ਨਾਲ ਜੁੜੇ ਟਰੱਕ ਆਪਰੇਟਰ ਹੀ ਸਾਡੇ ਪੰਜਾਬ ਵਿੱਚ ਦਾਣਾ ਮੰਡੀ ਤੋਂ ਅਨਾਜ਼ ਦੀ ਢੋਆ ਢੋਆਈ ਦੇ ਕੰਮ ਸੰਭਾਲਦੇ ਹਨ। ਬਰਨਾਲਾ ਦੇ ਟਰੱਕ ਆਪਰੇਟਰਾਂ ਦੀ ਸਮੱਸਿਆ ਬਾਰੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੂੰ ਬਰਨਾਲਾ ਰੈਲੀ ਦੌਰਾਨ ਜਾਣੂੰ ਕਰਵਾਇਆ ਗਿਆ ਸੀ। ਜਿਸਦੇ ਚੱਲਦੇ ਮੁੱਖ ਮੰਤਰੀ ਸਾਬ ਅਤੇ ਪੰਜਾਬ ਸਰਕਾਰ ਨੇ ਟਰੱਕ ਯੂਨੀਅਨਾਂ ਨੂੰ ਬਹਾਲ ਕਰਦਿਆਂ ਤੁਰੰਤ ਨੋਟੀਫਿ਼ਕੇਸ਼ਨ ਜਾਰੀ ਕੀਤਾ ਹੈ। ਜਿਸ ਲਈ ਮੁੱਖ ਮੰਤਰੀ ਚੰਨੀ ਜੀ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਸੰਧੂ ਅਤੇ ਟਰੱਕ ਆਪਰੇਟਰ ਮਨਜਿੰਦਰ ਸਿੰਘ ਬਿੱਟੂ, ਰਾਜੀਵ ਗੋਇਲ, ਦਰਸ਼ਨ ਸਿੰਘ ਅਤੇ ਜਸਪਾਲ ਸਿੰਘ ਗਾਂਧੀ ਨੇ ਕਿਹਾ ਕਿ ਟਰੱਕ ਯੂਨੀਅਨ ਬਹਾਲ ਹੋਣ ਨਾਲ ਉਹਨਾਂ ਦਾ ਰੁਜ਼ਗਾਰ ਮੁੜ ਲੀਹ ਤੇ ਆ ਗਿਆ ਹੈ। ਇਸ ਨਾਲ ਬਰਨਾਲਾ ਦੇ ਕਰੀਬ 1200 ਟਰੱਕ ਆਪਰੇਟਰਾਂ ਅਤੇ ਉਹਨਾਂ ਨਾਲ ਜੁੜੇ ਪਰਿਵਾਰਾਂ ਨੂੰ ਰਾਹਤ ਮਿਲੀ ਹੈ। ਜਿਸ ਕਰਕੇ ਉਹ ਟਰੱਕ ਯੂਨੀਅਨਾਂ ਬਹਾਲ ਕਰਨ ਲਈ ਕੇਵਲ ਸਿੰਘ ਢਿੱਲੋਂ, ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਕੇਵਲ ਸਿੰਘ ਢਿੱਲੋਂ ਜੀ ਦਾ ਡੱਟ ਕੇ ਸਾਥ ਦੇਣਗੇ।