ਝੁੱਗੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਦੇ 50-50 ਹਜਾਰ ਦੇ ਬਿਜਲੀ ਬਿਲਾਂ ਨੂੰ ਲੈਕੇ ਭਾਜਪਾ ਆਗੂਆਂ ਚੁੱਕੇ ਸਵਾਲ
ਝੁਗਿਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਦੇ 50-50 ਹਜਾਰ ਦੇ ਬਿਜਲੀ ਬਿਲਾਂ ਨੂੰ ਲੈਕੇ ਭਾਜਪਾ ਆਗੂਆਂ ਚੁੱਕੇ ਸਵਾਲ
ਕਾਂਗਰਸ ਸਰਕਾਰ ਵਿੱਚ ਸਿਰਫ ਚਿਹਰਾ ਹੀ ਬਦਲਿਆ ਹੈ ਅਤੇ ਚਿਕਨੀਆਂ ਚੋਪੜੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ – ਦਿਓਲ
ਪਰਦੀਪ ਕਸਬਾ ਸੰਗਰੂਰ , 24 ਸਤੰਬਰ 2021
ਪੰਜਾਬ ਅੰਦਰ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਿਜਲੀ ਬਿਲਾਂ ਨੂੰ ਮਾਫ ਕਰਨ ਲਈ ਦਿੱਤੇ ਬਿਆਨ ਉਤੇ ਅੱਜ ਸੰਗਰੂਰ ਭਾਜਪਾ ਵਲੋੰ ਇਥੋਂ ਦੀ ਸਥਾਨਕ ਰਾਮ ਨਗਰ ਬਸਤੀ ਵਿੱਖੇ ਝੁਗਿਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਦੇ 50-50 ਹਜਾਰ ਦੇ ਬਿਜਲੀ ਬਿਲਾਂ ਨੂੰ ਲੈਕੇ ਜਿਥੇ ਬੜੇ ਸਵਾਲ ਚੁੱਕੇ ਗਏ ਉਥੇ ਹੀ ਭਾਜਪਾ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਡੀ ਸੀ ਸੰਗਰੂਰ ਨੂੰ ਇਸ ਮਸਲੇ ਨੂੰ ਜਲਦੀ ਹਲ ਕਰਨ ਲਈ ਇੱਕ ਮੰਗ ਪੱਤਰ ਵੀ ਦਿਤਾ ਗਿਆ ।
ਇਸ ਮੌਕੇ ਤੇ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਸਿਰਫ ਚਿਹਰਾ ਹੀ ਬਦਲਿਆ ਹੈ ਅਤੇ ਚਿਕਨੀਆਂ ਚੋਪੜੀਆਂ ਗੱਲਾਂ ਨਾਲ ਹੁਣ ਇੱਕ ਵਾਰ ਫੇਰ ਤੋਂ ਪੰਜਾਬ ਦੇ ਲੋਕਾਂ ਗੁਮਰਾਹ ਕਰਨ ਦੀ ਕੋਝੀ ਹਰਕਤ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਰਾਮ ਨਗਰ ਬਸਤੀ ਵਿੱਖੇ ਝੁਗਿਆਂ ਵਿੱਚ ਰਹਿ ਰਹੇ ਲੋਕ ਜੋ ਬੋਤਲਾਂ ਕਚਰਾ ਇਕਠਾ ਕਰਕੇ ਆਪਣਾ ਅਤੇ ਆਪਣੇ ਬਚਿਆਂ ਦਾ ਪੇਟ ਪਾਲਦੇ ਨੇ, ਪਰ ਸਰਕਾਰ ਵਲੋਂ ਇਹਨਾਂ ਨੂੰ ਘਰ ਤਾਂ ਕੀ ਦਿੱਤੇ ਜਾਣੇ ਸੀ ਬਲਕਿ 50-50 ਦੇ ਬਿੱਲ ਭੇਜਕੇ ਇਨਾਂ ਦੇ ਮੀਟਰ ਤੱਕ ਪੱਟ ਲਏ ਹਨ ਤੇ ਇਹ ਹਨੇਰੇ ਦੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਪਰ ਸਰਕਾਰ ਸਿਰਫ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਤੇ ਲਗੀ ਹੋਈ ਹੈ ।
ਇਸ ਮੌਕੇ ਜਿਲਾ ਮੀਤ ਪ੍ਰਧਾਨ ਭਾਜਪਾ ਸੁਰੇਸ਼ ਬੇਦੀ,ਪਵਨ ਕੁਮਾਰ, ਜਿਲਾ ਪ੍ਰਧਾਨ ਐਸ ਸੀ ਮੋਰਚਾ ਸੁਰਜੀਤ ਸਿੱਧੂ ਵੀ ਮੌਜੂਦ ਸਨ ।