Skip to content
Advertisement
ਜੰਮੂ ਤੇ ਕਸ਼ਮੀਰ ਤੋਂ ਆਏ 40 ਮੈਂਬਰੀ ਵਫ਼ਦ ਨੇ ਪਿੰਡ ਅਮੀਰ ਖਾਸ ਦਾ ਕੀਤਾ ਦੌਰਾ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 5 ਦਸੰਬਰ 2021
ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਤੋਂ ਬੀਡੀਪੀਓ ਮਦਨ ਮੋਹਨ ਦੀ ਅਗਵਾਈ ਹੇਠ 12 ਮਹਿਲਾਵਾਂ ਸਮੇਤ 40 ਸਰਪੰਚਾਂ ਦੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਅਮੀਰ ਖ਼ਾਸ ਤਹਿਸੀਲ ਜਲਾਲਾਬਾਦ ਦਾ ਦੌਰਾ ਕੀਤਾ। ਇਸ ਦੌਰੇ ਦਾ ਮੰਤਵ ਪੰਚਾਇਤੀ ਰਾਜ ਸੰਸਥਾਵਾਂ ਅਤੇ ਗ੍ਰਾਮ ਪੰਚਾਇਤ ਦੇ ਅਧੀਨ ਹੁੰਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਸੀ।
ਇਸ ਟੀਮ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮੈਡੀਕਲ ਸਬ ਸੈਂਟਰ, ਆਂਗਣਵਾੜੀ ਸੈਂਟਰ, ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ, ਵਾਟਰ ਟਰੀਟਮੈਂਟ ਸਿਸਟਮ, ਵਿਲੇਜ਼ ਸੈਲਫੀ ਪੁਆਇੰਟ ਅਤੇ ਅਖੀਰ ਵਿੱਚ ਸ਼ਮਸ਼ਾਨ ਘਾਟ ਦਾ ਦੌਰਾ ਕੀਤਾ।ਇਹ ਟੀਮ ਇਨ੍ਹਾਂ ਪ੍ਰੋਜੈਕਟਾਂ ਦੀ ਬਣਤਰ, ਵਰਤੀ ਗਈ ਸਮੱਗਰੀ ਨੂੰ ਵੇਖ ਕੇ ਪ੍ਰਭਾਵਿਤ ਹੋਈ।
ਜੀ.ਓ.ਜੀ. ਤਹਿਸੀਲ ਦੇ ਮੁਖੀ ਐਚ. ਕੈਪਟਨ ਅੰਮ੍ਰਿਤ ਲਾਲ ਨੇ ਸਾਰੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਹਰਬੰਸ ਲਾਲ ਨੇ ਜਮੂ ਕਸ਼ਮੀਰ ਤੋਂ ਆਏ ਵਫਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਰਕਾਰੀ ਗ੍ਰਾਂਟਾਂ, ਮਗਨਰੇਗਾ ਸਕੀਮ ਬਾਰੇ ਜਾਣਕਾਰੀ ਦਿੱਤੀ। ਜੰਮੂ ਤੋਂ ਆਉਣ ਵਾਲਾ ਵਫ਼ਦ ਆਪਣੀ ਇਸ ਫੇਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਇਆ ਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਪ੍ਰਗਟ ਕੀਤਾ
Advertisement
Advertisement
error: Content is protected !!