ਜਿੰਮਖਾਨਾ ਚੋਣਾਂ ਨਾਭਾ ਦੇ ਮੈਂਬਰਾਂ ਨੇ ਪ੍ਰੋਗਰੈਸਿਵ ਗਰੁੱਪ ਨੂੰ ਦਿੱਤਾ ਸਮਰੱਥਨ
ਜਿੰਮਖਾਨਾ ਚੋਣਾਂ ਨਾਭਾ ਦੇ ਮੈਂਬਰਾਂ ਨੇ ਪ੍ਰੋਗਰੈਸਿਵ ਗਰੁੱਪ ਨੂੰ ਦਿੱਤਾ ਸਮਰੱਥਨ
ਰਿਚਾ ਨਾਗਪਾਲ,ਪਟਿਆਲਾ:23 ਦਸੰਬਰ 2021
ਉਤਰੀ ਭਾਰਤ ਦੇ ਪ੍ਰਸਿੱਧ ਜਿੰਮਖਾਨਾ ਕਲੱਬ ਦੀਆਂ ਅਗਾਮੀ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਵੱਲੋਂ ਨਾਭਾ ਵਿਖੇ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਨਾਭਾ ਤੋਂ ਮੈਂਬਰ ਜਸਪਾਲ ਜੁਨੇਜਾ ਅਤੇ ਸਮੂਹ ਮੈਂਬਰਾਂ ਨੇ ਅੱਜ ਭਰਵੀਂ ਮੀਟਿੰਗ ਕਰਕੇ ਗਰੁੱਪ ਦੇ ਮੈਂਬਰਾਂ ਨੂੰ ਸਮਰੱਥਨ ਦੇ ਕੇ ਜਿਤਾਉਂਣ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਲ ਦਰ ਸਾਲ ਕਲੱਬ ਦੀ ਤਰੱਕੀ ਅਤੇ ਉਨਤੀ ਲਈ ਬਹੁਤ ਕੰਮ ਕੀਤੇ ਗਏ ਹਨ ਜਿਸ ਕਰਕੇ ਸਮੁੱਚਾ ਕਲੱਬ ਇੱਕ ਵੱਖਰੀ ਦਿਖ ਅਤੇ ਪਹਿਚਾਣ ਵਿੱਚ ਨਜ਼ਰ ਆ ਰਿਹਾ ਹੈ ਅਤੇ ਕਲੱਬ ਦੇ ਪਰਿਵਾਰਿਕ ਮੈਂਬਰ ਅਤੇ ਉਨ੍ਹਾਂ ਦੇ ਬੱਚੇ ਇੱਕ ਖੁਸ਼ਨੁੰਮਾ ਮਾਹੌਲ ਦਾ ਆਨੰਦ ਮਾਨਦੇ ਹਨ ਅਤੇ ਸਮੇਂ ਸਮੇਂ ‘ਤੇ ਪਿਛਲੀ ਟੀਮ ਵੱਲੋਂ ਕਈ ਤਰ੍ਹਾਂ ਦੇ ਮਨੋਰੰਜਨ ਪ੍ਰੋਗਰਾਮ ਅਤੇ ਖੇਡ ਪ੍ਰਤੀਯੋਗਤਾਵਾਂ ਕਰਵਾ ਕੇ ਸਮੁੱਚੇ ਕਲੱਬ ਮੈਂਬਰਾਂ ਦਾ ਦਿਲ ਜਿੱਤਿਆ ਹੈ। ਇਸਦੇ ਨਾਲ ਹੀ ਨਾਭਾ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਡਾ. ਜੇ.ਪੀ. ਨਰੁਲਾ, ਸੁਭਾਸ਼ ਸਹਿਗਲ, ਅਸ਼ੋਕ ਬਾਂਸਲ, ਮੰਗਤ ਰਾਏ ਸਿੰਗਲਾ, ਅਮਨਦੀਪ ਸਿੰਘ ਖੰਨਾ, ਸੀ.ਏ. ਭੀਮ ਸੈਨ, ਡਾ. ਬ੍ਰਿਜਮੋਹਨ ਧੀਰ, ਡਾ. ਮਨਮੋਹਨ ਸਿੰਘ, ਨੀਰਜ ਵਤਸ, ਵਿਪਨ ਸ਼ਰਮਾ, ਵਿਨੋਦ ਢੁੰਡੀਆ, ਡਾ. ਜੇ.ਪੀ.ਐਸ. ਵਾਲੀਆ, ਐਮ.ਐਮ. ਸਿਆਲ, ਡਾ. ਨੀਰਜ ਗੋਇਲ, ਹਰਪ੍ਰੀਤ ਸਿੰਘ ਸੰਧੂ, ਡਾ. ਸੰਜੇ ਬਾਂਸਲ, ਡਾ. ਅਜਾਤਾ ਸ਼ਤਰੂ ਕਪੂਰ, ਐਡਵੋ. ਮਯੰਕ ਮਲਹੌਤਰਾ, ਸੀ.ਏ. ਰੋਹਿਤ ਗੁਪਤਾ, ਸੰਚਿਤ ਬਾਂਸਲ, ਹਰਸ਼ਪਾਲ ਸਿੰਘ ਹਰਿੰਦਰ ਗੁਪਤਾ ਅਤੇ ਹਰਮਿੰਦਰ ਸਿੰਘ ਲਵਲੀ ਹਾਜ਼ਰ ਸਨ।