ਜਿੰਮਖਾਨਾ ਚੋਣਾਂ ਗੁਡਵਿਲ ਗਰੁੱਪ ਨੂੰ ਲੱਗਾ ਵੱਡਾ ਝਟਕਾ
ਜਿੰਮਖਾਨਾ ਚੋਣਾਂ ਗੁਡਵਿਲ ਗਰੁੱਪ ਨੂੰ ਲੱਗਾ ਵੱਡਾ ਝਟਕਾ
- ਖਜਾਨਚੀ ਦੀ ਚੋਣ ਲੜ ਰਹੇ ਐਚ.ਪੀ.ਐਸ. ਬਜਾਜ ਪ੍ਰੋਗਰੇਸਿਵ ਗਰੁੱਪ ਦੇ ਹੱਕ ਵਿਚ ਬੈਠੇ
ਰਿਚਾ ਨਾਗਪਾਲ,ਪਟਿਆਲਾ, 24 ਦਸੰਬਰ 2021
ਜਿੰਮਖਾਨਾ ਕਲੱਬ ਦੀਆਂ ਆਗਾਮੀ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਅੱਜ ਗੁਡਵਿਲ ਗਰੁੱਪ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਖਜ਼ਾਨਚੀ ਦੀ ਚੋਣ ਲੜ ਰਹੇ ਉਮੀਦਵਾਰ ਐਚ.ਪੀ.ਐਸ. ਬਜਾਜ ਨੀਟੂ ਜੀ ਪ੍ਰੋਗ੍ਰੈਸਿਵ ਗਰੁੱਪ ਦੇ ਹੱਕ ਵਿਚ ਬੈਠ ਗਏ ਅਤੇ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਨਾਲ ਉਨ੍ਹਾਂ ਪਿਛਲੇ 30 ਸਾਲ ਤੋਂ ਵਾਹ ਵਾਸਤਾ ਹੈ ਅਤੇ ਉਹ ਨਵੇਂ ਬਣੇ ਗਰੁਡਵਿਲ ਗਰੁੱਪ ਵਿਚ ਜਾਣ ਤੋਂ ਬਾਅਦ ਕੁਝ ਵੀ ਚੰਗਾ ਨਹੀਂ ਸਮਝ ਰਹੇ ਸਨ ਕਿਉਂਕਿ ਉਹ ਗੁਡਵਿਲ ਗਰੁੱਪ ਦੀ ਕਲੱਬ ਪ੍ਰਤੀ ਵਿਚਾਰਧਾਰਾ ਤੋਂ ਸਹਿਮਤ ਨਹੀਂ ਸਨ, ਜਿਸ ਕਰਕੇ ਉਨ੍ਹਾਂ ਨੇ ਇਹ ਅਹਿਮ ਫੈਸਲਾ ਲਿਆ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਡਾ. ਸੰਜੇ ਬਾਂਸਲ ਦੇ ਹੱਕ ਵਿਚ ਬੈਠ ਕੇ ਇਨ੍ਹਾਂ ਦੀ ਪੂਰੀ ਟੀਮ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਕਿਉਂਕਿ ਡਾ. ਸੰਜੇ ਬਾਂਸਲ ਇਕ ਬਹੁਤ ਹੀ ਨੇਕਦਿਲ ਅਤੇ ਇਮਾਨਦਾਰ ਵਿਅਕਤੀ ਹਨ ਅਤੇ ਉਹ ਪਿਛਲੀ ਟੀਮ ਵਿਚ ਐਵਜੀਕਿਉਟਿਵ ਮੈਂਬਰ ਦੇ ਤੌਰ ’ਤੇ ਆਪਣੀ ਡਿਉਟੀ ਬਖ਼ੂਬੀ ਨਿਭਾ ਚੁੱਕੇ ਹਨ। ਇਸ ਮੌਕੇ ਡਾ. ਮਨਮੋਹਨ ਸਿੰਘ, ਨੀਰਜ ਵਤਸ, ਵਿਪਨ ਸ਼ਰਮਾ, ਵਿਨੋਦ ਢੂੰਡੀਆ, ਕੇ.ਕੇ. ਸਹਿਗਲ, ਹਰਦੇਵ ਸਿੰਘ ਬੱਲੀ, ਅਮਰਿੰਦਰ ਪਾਬਲਾ, ਬੀ.ਡੀ. ਗੁਪਤਾ, ਅਜੈ ਥਾਪਰ, ਹਰਿੰਦਰਪਾਲ ਸਿੰਘ ਕਾਲਾ, ਪੀ. ਐਸ. ਛਾਬੜਾ, ਡਾ. ਜੇ.ਪੀ.ਐਸ. ਵਾਲੀਆ, ਐਮ.ਐਮ. ਸਿਆਲ, ਡਾ. ਨੀਰਜ ਗੋਇਲ, ਡਾ. ਮਨਜੀਤ ਸਿੰਘ, ਹਰਪ੍ਰੀਤ ਸਿੰਘ ਸੰਧੂ, ਸੰਜੇ ਬਾਂਸਲ, ਡਾ. ਅਜਾਤਾ ਸ਼ਤਰੁ ਕਪੂਰ, ਐਡਵੋਕੇਟ ਮਯੰਕ ਮਲਹੋਤਰਾ, ਸੀ.ਏ. ਰੋਹਿਤ ਗੁਪਤਾ, ਸੰਚਿਤ ਬਾਂਸਲ, ਹਰਸ਼ਪਾਲ ਸਿੰਘ, ਹਰਿੰਦਰ ਗੁਪਤਾ ਅਤੇ ਹਰਵਿੰਦਰ ਸਿੰਘ ਲਵਲੀ ਆਦਿ ਮੈਂਬਰ ਮੌਕੇ ’ਤੇ ਹਾਜ਼ਰ ਸਨ।