Skip to content
Advertisement
ਜਿ਼ਲ੍ਹੇ ਵਿੱਚ ਯੂਰੀਆ ਦੀ ਘਾਟ ਹੋਈ ਪੂਰੀ : ਮੁੱਖ ਖੇਤੀਬਾੜੀ ਅਫਸਰ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 23 ਦਸੰਬਰ: 2021
ਜਿਲ੍ਹਾ ਫਤਹਿਗੜ੍ਰ ਸਾਹਿਬ ਵਿੱਚ ਹਾੜੀ 2021 ਦੌਰਾਂਨ ਯੂਰੀਆ ਖਾਦ ਦੀ ਘਾਟ ਨੂੰ ਪੂਰਾ ਕਰਨ ਲਈ ਮਾਨਯੋਗ ਡਾ.ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਮਾਨਯੋਗ ਸ੍ਰੀਮਤੀ ਪੂਨਮਦੀਪ ਕੌਰ,ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਜੀ ਅਤੇ ਸ੍ਰੀ ਦਰਸ਼ਨ ਲਾਲ ਮੁੱਖ ਖੇਤੀਬਾੜੀ ਅਫਸਰ ਫਤਹਿਗੜ੍ਹ ਸਾਹਿਬ ਜੀ ਦੇ ਯਤਨਾ ਸਦਕਾ ਅੱਜ ਮਿਤੀ 23-12-2021 ਨੂੰ ਮਾਧੋਪੁਰ ਸਰਹਿੰਦ ਰੇਕ ਪੁਆਇੰਟ ਵਿਖੇ ਇਫਕੋ ਕੰਪਨੀ ਦੇ ਯੁਰੀਆ ਖਾਦ ਦੇ ਲਗਭੱਗ 2500ਝੳ(50,000 ਥੈਲੇ) ਪ੍ਰਾਪਤ ਹੋਏ।ਉਕਤ ਪ੍ਰਾਪਤ ਯੁਰੀਆ ਦੀ ਸਪਲਾਈ ਇਫਕੋ ਰਾਹੀਂ ਜਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਸਰਹਿੰਦ ਵਿਖੇ ਸਰਕਲ ਦੀਆਂ ਸਹਿਕਾਰੀ ਸਭਾਵਾ ਵਿੱਚ ਯੂਰੀਆ ਦੇ ਲਗਭੱਗ 30,000 ਬੈਗ,ਵਿਖੇ ਸਰਕਲ ਬਸੀ ਪਠਾਣਾ ਅਤੇ ਖਮਾਣੋ ਅਧੀਨ ਪੈਦੀਆ ਸਹਿਕਾਰੀ ਸਭਾਵਾ ਨੂੰ 10,000 ਬੈਗ ਯੂਰੀਆ ਪ੍ਰਤੀ ਸਰਕਲ ਸਪਲਾਈ ਦਿੱਤੀ ਜਾ ਰਹੀਂ ਹੈ,ਅਤੇ ਇਹਨਾਂ ਸਭ ਸਹਿਕਾਰੀ ਸਭਾਵਾ ਰਾਹੀਂ ਯੂਰੀਆ ਖਾਦ ਕਿਸਾਨਾਂ ਤੱਕ ਪਹੁੰਚਾਈ ਜਾਵੇਗੀ।ਇਸ ਤੋ ਇਲਾਵਾ ਵੀ ਮਿਤੀ 22-12-2021 ਨੂੰ ਚੰਬਲ ਕੰਪਨੀ ਦੀ ਯੂਰੀਆ ਖਾਦ ਦੇ ਖੰਨਾ ਵਿਖੇ ਰੇਕ ਵਿੱਚੋ ਸਰਕਲ ਅਮਲੋਹ ਅਧੀਨ ਪੈਦੀਆ ਸਹਿਕਾਰੀ ਸਭਾਵਾ ਵਿੱਚ ਲਗਭੱਗ 480 ਝੳ (9600 ਥੈਲੇ) ਅਤੇ ਸਰਕਲ ਬਸੀ ਪਠਾਣਾ ਅਧੀਨ ਪੈਦੀਆ ਸਹਿਕਾਰੀ ਸਭਾਵਾ 200 ਝੳ (4000 ਥੈਲੇ) ਸਪਲਾਈ ਦਿੱਤੀ ਗਈ ਸੀ ਇਸ ਤੋ ਇਲਾਵਾ ਅਗਲੇ ਦਿਨਾਂ ਵਿੱਚ ਸਰਹਿੰਦ ਵਿਖੇ ਰੇਕ ਪੁਆਇੰਟ ਚਾਲੂ ਹੋਣ ਨਾਲ ਜਿਲ੍ਹਾ ਵਿੱਚ ਖਾਦ ਦੀ ਉੱਪਲੱਬਤਾ ਵੱਧ ਜਾਵੇਗੀ। ਇਸ ਮੋਕੇ ਸਹਿਕਾਰਤਾ ਵਿਭਾਗ ਦੇ ਏ.ਆਰ ਸ੍ਰੀ ਰਮਨ ਕੁਮਾਰ,ਹਮਾਨਸ਼ੂ ਗੁਪਤਾ ਇਫਕੋ ਤੋਂ,ਸਹਿਕਾਰੀ ਸਭਾਵਾ ਦੇ ਸਕੱਤਰ ਸਹਿਬਾਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੋਜੂਦ ਸੀ।
Advertisement
Advertisement
error: Content is protected !!