ਜਿ਼ਲ੍ਹਾ ਮੈਜਿਸਟਰੇਟ ਨੇ ਨਗਰ ਕੌਂਸਲ ਸਮੇਤ ਕਈ ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤੇ
ਜਿ਼ਲ੍ਹਾ ਮੈਜਿਸਟਰੇਟ ਨੇ ਨਗਰ ਕੌਂਸਲ ਸਮੇਤ ਕਈ ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤੇ
– ਬੰਦਾ ਸਿੰਘ ਬਹਾਦਰ ਕਾਲਜ਼ ਕੈਂਪਸ ਵੀ ਕੋਵਿਡ-19 ਕਾਰਨ ਕੰਟੇਨਮੈਂਟ ਜੋ਼ਨ ਬਣਿਆਂ
-ਪੁਲਿਸ ਸਟੇਸ਼ਨ ਮੂਲੇਪੁਰ, ਖੇੜੀ ਨੌਧ ਸਿੰਘ ਖਮਾਣੋਂ ਸਮੇਤ ਕਈ ਇਲਾਕੇ ਆਏ ਕੋਰੋਨਾ ਦੇ ਚਪੇਟ ’ਚ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 15 ਜਨਵਰੀ:2022
ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਪੂਨਮਦੀਪ ਕੌਰ ਨੇ ਸਿਵਲ ਸਰਜਨ ਦੀ ਰਿਪੋਰਟ ’ਤੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ, ਬਾਬਾ ਬੰਦਾ ਸਿੰਘ ਬਹਾਦਰ ਕਾਲਜ਼ ਕੈਂਪਸ, ਪੁਲਿਸ ਸਟੇਸ਼ਨ ਮੂਲੇਪੁਰ, ਪੁਲਿਸ ਸਟੇਸ਼ਨ ਖੇੜੀ ਨੌਧ ਸਿੰਘ, ਗੁਰੂ ਨਾਨਕ ਮੁਹੱਲਾ, ਸਿੰਘਪੁਰਾ ਮੁਹੱਲਾ, ਜੜਖੇਲਾਂ ਖੇੜੀ ਮੁਹੱਲਾ ਬੱਸੀ ਪਠਾਣਾ, ਸ਼ਾਸ਼ਤਰੀ ਨਗਰ ਮੰਡੀ ਗੋਬਿੰਦਗੜ੍ਹ ਅਤੇ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਜਨਤਕ ਸਥਾਨਾਂ ’ਤੇ ਹਰ ਗਤੀਵਿਧੀ ਲਈ ਜਿ਼ਲ੍ਹਾ ਮੈਜਿਸਟਰੇਟ ਦੀ ਪ੍ਰਵਾਨਗੀ ਲੈਣੀ ਜਰੂਰੀ ਹੋਵੇਗੀ। ਜਿ਼ਕਰਯੋਗ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਪਿਛਲੇ 10 ਦਿਨਾਂ ’ਚ ਦੋ ਤੋਂ ਵੱਧ ਕੋਰੋਨਾ ਪੋਜ਼ਟਿਵ ਕੇਸ ਆਏ ਹਨ।