Skip to content
Advertisement
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਨਲਾਈਨ ਤਿਮਾਹੀ ਮੀਟਿੰਗ
ਪਰਦੀਪ ਕਸਬਾ,ਸੰਗਰੂਰ, 18 ਜਨਵਰੀ:2022
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ ਸ਼੍ਰੀ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ- ਸਹਿਤ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਪ੍ਰਧਾਨਗੀ ਹੇਠ ਆਨਲਾਈਨ ਕੀਤੀ ਗਈ।ਇਸ ਮੀਟਿੰਗ ਦਾ ਮੁੱਖ ਏਜੰਡਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਮੀਡੀਆ ਕਵਰੇਜ਼, ਕਾਨੂੰਨੀ ਜਾਗਰੂਕਤਾ ਕੈਂਪਾਂ ਨੂੰ ਆਨਲਾਈਨ ਤਰੀਕੇ ਨਾਲ ਵੱਧ ਤੋਂ ਵੱਧ ਲਗਾਉਣਾ, ਅੰਡਰ ਟਰਾਇਲ ਹਵਾਲਾਤੀਆਂ ਸੰਬਧੀ ਵਿਚਾਰ ਵਟਾਂਦਰਾ ਕਰਨਾ ਸੀ।
ਇਸ ਮੀਟਿੰਗ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਵੱਧ ਤੋਂ ਵੱਧ ਮੀਡੀਆ ਕਵਰੇਜ਼ ਕਰਨ ਲਈ ਜੋਰ ਦਿੱਤਾ ਗਿਆ। ਇਸ ਮੀਟਿੰਗ ਦੋਰਾਨ ਦੋਸ਼ੀਆਂ ਨੂੰ ਪ੍ਰੀ-ਅੱਰੈਸਟ, ਅੱਰੈਸਟ ਅਤੇ ਰਿਮਾਂਡ ਸਟੇਜ਼ ‘ਤੇ ਮੁਫਤ ਕਾਨੂੰਨੀ ਸਹਾਇਤਾ ਦੇਣ ਸਬੰਧੀ ਅਤੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ‘ਤੇ ਜੋਰ ਦਿੱਤਾ ਗਿਆ।
ਇਸ ਮੀਟਿੰਗ ਦੌਰਾਨ ਸ਼੍ਰੀ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀਮਤੀ ਬਲਜਿੰਦਰ ਸਿਧੂ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀਮਤੀ ਦੀਪਤੀ ਗੋਇਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਹਰਵਿੰਦਰ ਸਿੰਧੀਆਂ, ਸੀ.ਜੇ.ਐਮ., ਸ਼੍ਰੀ ਭਰਪੂਰ ਸਿੰਘ, ਡੀ.ਐਸ.ਪੀ. (ਐਚ), ਸ਼੍ਰੀ ਰਣਜੀਤ ਸਿੰਘ ਡੀ.ਐਸ.ਪੀ. (ਐਚ) ਮਲੇਰਕੋਟਲਾ, ਇਸਮਤ ਵਿਜੈ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸ੍ਰੀ ਅਮਨਦੀਪ ਸਿੰਘ, ਜਿਲ੍ਹਾ ਲੋਕ ਸਪੰਰਕ ਅਫਸਰ ਸੰਗਰੂਰ, ਸ਼੍ਰੀ ਸਤੀਸ਼ ਗਰਗ, ਨੋਮੀਨੇਟਡ ਮੈਬਰ ਅਤੇ ਪੋ੍ਫੈਸਰ ਚਰਨਜੀਤ ਸਿੰਘ ਉਡਾਰੀ, ਨੋਮੀਨੇਟਡ ਮੈਬਰ, ਜਿਲ੍ਹਾ ਕਾਨੂੰਨੀਂ ਸੇਵਾਵਾਂ ਅਥਾਰਟੀ, ਸੰਗਰੂਰ ਅਤੇ ਜਿਲ੍ਹਾ ਅਟਾਰਨੀ ਆਦਿ ਮੈਂਬਰ ਹਾਜ਼ਰ ਸਨ ।
Advertisement
Advertisement
error: Content is protected !!