Skip to content
Advertisement
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨੈਸ਼ਨਲ ਕਮੀਸ਼ਨ ਫਾਰ ਵੂਮੈਨ ਨਾਲ ਮਿਲ ਕੇ ਕਰਵਾਇਆ ਗਿਆ ਸੈਮੀਨਾਰ
ਪਰਦੀਪ ਕਸਬਾ,ਸੰਗਰੂਰ, 15 ਦਸੰਬਰ: 2021
ਕੌਮੀ ਕਾਨੂੰਨੀਂ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਆਦੇਸ਼ਾਂ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਸਮਝੌਤਾ ਸਦਨ ਸੰਗਰੂਰ ਵਿਖੇ ਨੈਸ਼ਨਲ ਕਮੀਸ਼ਨ ਫਾਰ ਵੂਮੈਨ ਨਾਲ ਮਿਲ ਕੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਵਕੀਲ ਸਾਹਿਬਾਨ ਸ਼੍ਰੀਮਤੀ ਜੂਹੀ ਕੌਸ਼ਲ ਵੱਲੋਂ ਰਿਸੋਰਸ ਪਰਸਨ ਦੇ ਤੌਰ ਤੇ ਭਾਗ ਲਿਆ ਗਿਆ।ਇਸ ਸੈਮੀਨਾਰ ਦੌਰਾਨ ਪੁਲਿਸ ਵਿਭਾਗ ਦੇ ਮਹਿਲਾ ਕਰਮਚਾਰੀਆਂ, ਸਿਹਤ ਵਿਭਾਗ ਦੇ ਮਹਿਲਾ ਕਰਮਚਾਰੀਆਂ, ਸਿਖਿਆ ਵਿਭਾਗ ਦੇ ਮਹਿਲਾ ਕਰਮਚਾਰੀਆਂ, ਆਗਣਵਾੜੀ ਵਰਕਰਜ਼ ਅਤੇ ਮਹਿਲਾ ਸ਼ੋਸਲ ਵਰਕਰਜ਼ ਵੱਲੋਂ ਭਾਗ ਲਿਆ ਗਿਆ।ਇਸ ਸੈਮੀਨਾਰ ਦਾ ਮੁੱਖ ਮੰਤਵ ਔਰਤਾਂ ਨੂੰ ਉਹਨਾਂ ਦੇ ਹੱਕਾਂ ਸਬੰਧੀ ਜਾਗਰੂਕ ਕਰਨਾ ਸੀ।
Advertisement
Advertisement
error: Content is protected !!