ਜਿਮਖਾਨਾ ਚੋਣਾਂ ਪ੍ਰੋਗ੍ਰੈਸਿਵ ਗਰੁੱਪ ਵੱਲੋਂ ਭਰਵੀਂ ਚੋਣ ਮੁਹਿੰਮ ਦਾ ਆਗਾਜ਼
ਜਿਮਖਾਨਾ ਚੋਣਾਂ ਪ੍ਰੋਗ੍ਰੈਸਿਵ ਗਰੁੱਪ ਵੱਲੋਂ ਭਰਵੀਂ ਚੋਣ ਮੁਹਿੰਮ ਦਾ ਆਗਾਜ਼
ਰਾਜੇਸ਼ ਗੌਤਮ,ਪਟਿਆਲਾ, 21 ਦਸੰਬਰ 2021
ਉੱਤਰ ਭਾਰਤ ਦੇ ਪ੍ਰਸਿੱਧ ਜਿਮਖਾਨਾ ਕਲੱਬ ਦੀਆਂ ਅਗਾਮੀ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਪ੍ਰੋਗ੍ਰੈਸਿਵ ਗਰੁੱਪ ਵੱਲੋਂ ਭਰਵੀਂ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜਿਸ ਵਿੱਚ ਅੱਜ ਸੈਂਕੜੇ ਕਲੱਬ ਮੈਂਬਰਾਂ ਨੇ ਪ੍ਰੋਗਰੈਸਿਵ ਗਰੁਪ ਦੇ ਹੱਕ ਵਿੱਚ ਇਕੱਠੇ ਹੋ ਕੇ ਹਾਂ ਦਾ ਨਾਅਰਾ ਮਾਰਿਆ ਅਤੇ ਭਵਿੱਖ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਇਸ ਮੌਕੇ ਵੱਖ -ਵੱਖ ਮੈਂਬਰਾਂ ਵੱਲੋਂ ਆਪਣੀਆਂ ਡਿਊਟੀਆਂ ਨੂੰ ਸਮਝਦੇ ਹੋਏ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਟੈਲੀਫੋਨ ਕਾਲ਼, ਗਰੁੱਪ ਮੈਸੇਜ, ਵੱਟਸਐਪ ਮੈਸੇਜ ਅਤੇ ਮੈਂਬਰਾਂ ਦੇ ਘਰ- ਘਰ ਜਾ ਕੇ ਪਰੋਗਰੈਸਿਵ ਗਰੁੱਪ ਦੇ ਹੱਕ ਵਿੱਚ ਵੋਟਾਂ ਮੰਗਣ ਦੀ ਰਣਨੀਤੀ ਬਣਾਈ ਗਈ ਹੈ ਤਾਂ ਜੋ ਇਸ ਗਰੁੱਪ ਦੇ ਸਮੂਹ ਮੈਂਬਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਜਾ ਸਕੇ। ਇਸ ਮੌਕੇ ਡਾਕਟਰ ਜੇ. ਪੀ.ਐਸ ਵਾਲੀਆ, ਐਮ. ਐਮ ਸਿਆਲ, ਹਰਪ੍ਰੀਤ ਸਿੰਘ ਸੰਧੂ, ਡਾਕਟਰ ਨੀਰਜ ਗੋਇਲ, ਡਾਕਟਰ ਸੰਜੇ ਬਾਂਸਲ, ਐਡਵੋਕੇਟ ਮਯੰਕ ਮਲਹੋਤਰਾ, ਸੀ. ਏ ਰੋਹਿਤ ਗੁਪਤਾ, ਡਾਕਟਰ ਅਜਤਾ ਸ਼ਤਰੂ ਕਪੂਰ, ਸੰਚਿਤ ਬਾਂਸਲ ਹਰਸ਼ਪਾਲ ਸਿੰਘ, ਹਰਿੰਦਰ ਗੁਪਤਾ, ਹਰਮਿੰਦਰ ਸਿੰਘ ਲਵਲੀ, ਡਾਕਟਰ ਮਨਮੋਹਨ ਸਿੰਘ,ਨੀਰਜ ਵਤਸ, ਜਤਿਨ ਸ਼ਰਮਾ, ਹਿਮਾਂਸ਼ੂ ਸ਼ਰਮਾ, ਅਸ਼ਵਨੀ ਗਰਗ, ਨਰੇਸ਼ ਗੁਪਤਾ, ਅਨਿਲ ਅਰੋੜਾ, ਐਡਵੋਕੇਟ ਰਵਿੰਦਰ ਕੌਸ਼ਲ ਕਾਲਾ ਭਾਜੀ, ਅਜੈ ਕੌਸ਼ਲ, ਦਵਿੰਦਰ ਮਹਿਤਾ, ਰਜਿੰਦਰ ਕੁਮਾਰ ਬਿੰਦਾ, ਐਡਵੋਕੇਟ ਰਕੇਸ਼ ਬਦਵਾਰ, ਡਾਕਟਰ ਬਾਠ ਆਦ ਮੈਂਬਰ ਮੌਕੇ ਤੇ ਹਾਜਰ ਸਨ।