PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਜਿਊਂਦਿਆਂ ਸਾੜਨ ਲਈ ਪਾਇਆ ਤੇਜ਼ਾਬ ‘ਤੇ,,,,,

Advertisement
Spread Information

ਹਰਿੰਦਰ ਨਿੱਕਾ , ਪਟਿਆਲਾ 26 ਜੁਲਾਈ 2023

     ਜਿਲ੍ਹੇ ਦੇ ਪਿੰਡ ਦੁਗਾਲ,ਥਾਣਾ ਪਾਤੜਾਂ ਦੇ ਰਹਿਣ ਵਾਲੇ ਇੱਕ ਨਸ਼ੇੜੀ ਨੇ ਆਪਣੀ ਪਤਨੀ ਨੂੰ ਮਾਰ ਦੇਣ ਦੀ ਨੀਯਤ ਨਾਲ ਤੇਜ਼ਾਬ ਪਾ ਦਿੱਤਾ। ਦਿਲ ਕੰਬਾਂਊ, ਇਹ ਘਟਨਾ 21 ਦਿਨ ਪਹਿਲਾਂ ਵਾਪਰੀ, ਤੇਜਾਬ ਨਾਲ ਸੜੀ, ਔਰਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਿੰਦਗੀ ਲਈ ਮੌਤ ਨਾਲ ਲੜਾਈ ਲੜ ਰਹੀ ਹੈ। ਪੁਲਿਸ ਨੇ ਘਟਨਾ ਤੋਂ 20 ਦਿਨ ਬਾਅਦ ਲੰਘੀ ਕੱਲ੍ਹ ਦੋਸ਼ੀ ਦੇ ਖਿਲਾਫ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਹਸਪਤਾਲ ਦਾਖਿਲ ਬਲਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਪਿੰਡ ਦੁਗਾਲ ਕਲਾਂ ,ਥਾਣਾ ਪਾਤੜਾ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ, ਜੋ ਅਕਸਰ ਹੀ ਕੁੱਟਮਾਰ ਕਰਦਾ ਰਹਿੰਦਾ ਹੈ। 6 ਜੁਲਾਈ 2023 ਦੀ ਬਾਅਦ ਦੁਪਹਿਰ ਕਰੀਬ 3.20 ਵਜੇ, ਦੋਸ਼ੀ ਨੇ ਪੀੜਤਾ ਨੂੰ ਜਾਨੋ ਮਾਰ ਦੇਣ ਦੀ ਨੀਯਤ ਨਾਲ ਉਸ ਪਰ ਤੇਜਾਬ ਪਾ ਦਿੱਤਾ। ਤੇਜਾਬ ਨਾਲ ਝੁਲਸਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਪਰੰਤੂ ਜਿਆਦਾ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਦਾਖਲ ਕਰਵਾਇਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਦੋਸ਼ੀ ਬੂਟਾ ਸਿੰਘ ਦੇ ਖਿਲਾਫ ਇਰਾਦਾ ਕਤਲ ਆਦਿ ਸੰਗੀਨ ਜੁਰਮਾਂ ਤਹਿਤ ਥਾਣਾ ਪਾਤੜਾ ਵਿਖੇ ਕੇਸ ਦਰਜ਼ ਕਰਕੇ,ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।


Spread Information
Advertisement
Advertisement
error: Content is protected !!