ਜ਼ਿਲ੍ਹਾ ਸਵੀਪ ਟੀਮ ਵੱਲੋਂ ਐਨ.ਸੀ.ਸੀ ਏਅਰ ਵਿੰਗ ਦੇ ਸਹਿਯੋਗ ਨਾਲ ਟੀਕਾਕਰਨ ਕੈਪ
ਜ਼ਿਲ੍ਹਾ ਸਵੀਪ ਟੀਮ ਵੱਲੋਂ ਐਨ.ਸੀ.ਸੀ ਏਅਰ ਵਿੰਗ ਦੇ ਸਹਿਯੋਗ ਨਾਲ ਟੀਕਾਕਰਨ ਕੈਪ
ਰਿਚਾ ਨਾਗਪਾਲ,ਪਟਿਆਲਾ, 4 ਫਰਵਰੀ 2022
ਜ਼ਿਲ੍ਹਾ ਸਵੀਪ ਟੀਮ ਪਟਿਆਲਾ ਵੱਲੋਂ ਵੋਟਰ ਸਾਖਰਤਾ ਦੇ ਨਾਲ-ਨਾਲ ਕੋਵਿਡ ਟੀਕਾਕਰਨ ਕੈਂਪ ਵੀ ਲਗਾਏ ਜਾ ਰਹੇ ਹਨ। ਜਿਸ ਤਹਿਤ ਅੱਜ ਐਨ.ਸੀ.ਸੀ ਏਅਰ ਵਿੰਗ, ਮਾਡਲ ਸਕੂਲ, ਪਟਿਆਲਾ ਦੇ ਸਹਿਯੋਗ ਨਾਲ 19ਵਾਂ ਟੀਕਾਕਰਨ ਕੈਂਪ ਇਲੀਟ ਕਲੱਬ, ਫ਼ੇਜ਼–3, ਅਰਬਨ ਅਸਟੇਟ ਪਟਿਆਲਾ ਵਿਖੇ ਲਗਾਇਆ ਗਿਆ ਤੇ ਵਿਧਾਨ ਸਭਾ ਚੋਣ—2022 ਤੋ ਪਹਿਲਾ ਮੋਬਾਇਲ ਐਪ ਅਤੇ ਈ.ਵੀ.ਐਮ/ਵੀ.ਵੀ.ਪੈਟ ਮਸ਼ੀਨਾਂ ਦੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਤਹਿਤ ਕੈਪ ਵਿਚ ਜਾਣਕਾਰੀ ਦਿੱਤੀ ਗਈ।
ਇਸ ਕੈਂਪ ਦਾ ਉਦੇਸ਼ ਵਿਸ਼ੇਸ਼ ਤੌਰ ਤੇ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਕਰਨਾ ਸੀ। ਇਸ ਕੈਂਪ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ, ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਅਤੇ ਸੁਪਰਵਾਈਜ਼ਰ ਮੋਹਿਤ ਰਿਸ਼ੀ ਮੌਜੂਦ ਸਨ। ਇਸ ਤੋਂ ਇਲਾਵਾ ਕੈਡਿਟਾਂ ਨੇ ਕਨੋਪੀ ਲਗਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਉਣ ਦਾ ਸੁਨੇਹਾ ਦਿੱਤਾ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਕੈਂਪਾਂ ਦਾ ਮਕਸਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਦੀ 100 ਫ਼ੀਸਦੀ ਭਾਗੀਦਾਰੀ ਸੁਨਿਸ਼ਚਿਤ ਕਰਨਾ ਹੈ।
ਇਸ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵੱਲੋਂ ਵੋਟਰਾਂ ਨੂੰ ਆਪਣੀ ਵੋਟ ਸੂਝਬੂਝ ਨਾਲ ਪਾਉਣ ਦੀ ਵੀ ਅਪੀਲ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਏ।ਐਨ।ਉ ਸਤਵੀਰ ਸਿੰਘ ਗਿੱਲ, ਇਲੀਟ ਕਲੱਬ ਦੇ ਮੈਂਬਰ ਮਨਮੋਹਨ ਅਰੋੜਾ, ਬੀ।ਡੀ। ਗੁਪਤਾ, ਆਰ।ਕੇ। ਸੈਣੀ, ਕੰਵਰਦੀਪ ਸਿੰਘ, ਅਮਨਦੀਪ ਕੌਰ, ਵਿਕੀ, ਟੀਸੀ ਜਿੰਦਲ, ਰਤਨਾਕਰ ਅਤੇ ਰਮਨਦੀਪ ਸਿੰਘ ਨੇ ਵੀ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਲਾਹੇਵੰਦ ਭੂਮਿਕਾ ਨਿਭਾਈ।