PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਵਿਖੇ ਨੌਂਵੀਂ ਕਲਾਸ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ

Advertisement
Spread Information

ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਵਿਖੇ ਨੌਂਵੀਂ ਕਲਾਸ ਵਿੱਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਸ਼ੁਰੂ


ਪਰਦੀਪ ਕਸਬਾ  , ਬਰਨਾਲਾ, 16 ਸਤੰਬਰ

          ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ, ਜ਼ਿਲ੍ਹਾ ਬਰਨਾਲਾ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਧੀਨ ਚੱਲ ਰਿਹਾ ਹੈ ਅਤੇ ਸੀਬੀਐਸਈ ਬੋਰਡ ਦੁਆਰਾ ਮਾਨਤਾ ਪ੍ਰਾਪਤ ਹੈ । ਇਸ ਸਕੂਲ ਵਿੱਚ ਨੌਵੀਂ ਕਲਾਸ ਵਿੱਚ ਦਾਖਲੇ ਲਈ ਅਰਜ਼ੀ ਫਾਰਮ ਦੀ ਰਜਿਸਟ੍ਰੇਸ਼ਨ 13.09.2021 ਤੋਂ ਆਨਲਾਈਨ ਸ਼ੁਰੂ ਕੀਤੀ ਗਈ ਹੈ । ਜਿਹੜੇ ਉਮੀਦਵਾਰ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ 8ਵੀਂ ਕਲਾਸ ਦੀ ਪੜ੍ਹਾਈ ਕਰਦੇ ਹੋਣ, ਯੋਗ ਹਨ ਅਤੇ ਉਨ੍ਹਾਂ ਦਾ ਜਨਮ ਮਿਤੀ 01-05-2006 ਤੋਂ 30-04-2010 (ਇਹ ਦੋਵੇਂ ਮਿਤੀਆਂ ਵੀ ਸ਼ਾਮਲ ਹਨ) ਦੇ ਵਿਚਕਾਰ ਹੋਇਆ ਹੋਵੇ, ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ ।

ਰਜਿਸਟ੍ਰੇਸ਼ਨ ਵੈਬਸਾਈਟ www.navodaya.gov.in  ਜਾਂ www.nvsadmissionclassnine.in  ‘ਤੇ ਮੁਫ਼ਤ ਕੀਤੀ ਜਾ ਸਕਦੀ ਹੈ।          ਫਾਰਮ ਭਰਨ ਦੀ ਆਖਰੀ ਮਿਤੀ 31.10.2021, ਚੋਣ ਪ੍ਰੀਖਿਆ ਦੀ ਮਿਤੀ 09.04.2022 (ਸ਼ਨੀਵਾਰ) ਹੈ। ਵਿਸਥਾਰ ਵਿੱਚ ਜਾਣਕਾਰੀ ਵੈਬਸਾਈਟ www.navodaya.gov.in  ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।          ਵਧੇਰੇ ਜਾਣਕਾਰੀ ਲਈ ਹੈਲਪ ਡੈਸਕ ਨੰਬਰ 94162-87575,70877-85186, 98768-29764 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


Spread Information
Advertisement
Advertisement
error: Content is protected !!