ਜਨਰਲ ਚੋਣ ਆਬਜਰਵਰਾਂ ਦੀ ਹਾਜਰੀ ‘ਚ ਵੋਟਿੰਗ ਮਸ਼ੀਨਾਂ ਦੀ ਕੀਤੀ ਗਈ ਰੈਂਡੇਮਾਇਜੇਸ਼ਨ
ਜਨਰਲ ਚੋਣ ਆਬਜਰਵਰਾਂ ਦੀ ਹਾਜਰੀ ‘ਚ ਵੋਟਿੰਗ ਮਸ਼ੀਨਾਂ ਦੀ ਕੀਤੀ ਗਈ ਰੈਂਡੇਮਾਇਜੇਸ਼ਨ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 9 ਫਰਵਰੀ :2022
ਵਿਧਾਨ ਸਭਾ ਚੋਣਾਂ 2022 ਲਈ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਅੱਜ ਇੱਥੇ ਕੀਤੀ ਗਈ। ਇਹ ਰੈਂਡੇਮਾਇਜੇਸਨ ਜਨਰਲ ਚੋਣ ਆਬਜਰਵਰਾਂ ਦੀ ਹਾਜਰੀ ਅਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਨੁੰਮਾਇੰਦਿਆਂ ਦੀ ਹਾਜਰੀ ਵਿਚ ਕੀਤੀ ਗਈ।
ਇਸ ਮੌਕੇ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਲਈ ਜਨਰਲ ਅਬਜਰਵਰ ਪ੍ਰੇਮ ਸੁੱਖ ਬਿਸ਼ਨੋਈ ਆਈਏਐਸ ਅਤੇ ਅਬੋਹਰ ਤੇ ਬੱਲੂਆਣਾ ਦੇ ਜਨਰਲ ਅਬਜਰਵਰ ਸ੍ਰੀ ਸ਼ਕਤੀ ਸਿੰਘ ਰਾਠੋੜ ਦੀ ਹਾਜਰੀ ਵਿਚ ਇਹ ਰੈਂਡੇਮਾਇਜੇਸ਼ਨ ਦਾ ਕੰਮ ਮੁਕੰਮਲ ਹੋਇਆ। ਇਸ ਮੌਕੇ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਅਭੀਜੀਤ ਕਪਲਿਸ਼ ਆਈਏਐਸ ਅਤੇ ਰਿਟਰਨਿੰਗ ਅਫ਼ਸਰ ਸ: ਰਵਿੰਦਰ ਸਿੰਘ ਅਰੋੜਾ ਵੀ ਹਾਜਰ ਸਨ। ਇਸ ਮੌਕੇ ਹਲਕਾ ਵਾਰ ਜਰੂਰਤ ਅਨੁਸਾਰ ਮਸ਼ੀਨਾਂ ਦੀ ਰੈਂਡੇਮਾਇਜੇਸਨ ਕੀਤੀ ਗਈ।