ਜਨਰਲ ਅਤੇ ਖਰਚਾ ਨਿਗਰਾਨ ਵੱਲੋਂ ਆਰਓ ਸਮੇਤ ਹਲਕਾ ਭਦੌੜ ਦੇ ਉਮੀਦਵਾਰਾਂ ਨਾਲ ਮੀਟਿੰਗ
ਜਨਰਲ ਅਤੇ ਖਰਚਾ ਨਿਗਰਾਨ ਵੱਲੋਂ ਆਰਓ ਸਮੇਤ ਹਲਕਾ ਭਦੌੜ ਦੇ ਉਮੀਦਵਾਰਾਂ ਨਾਲ ਮੀਟਿੰਗ
- ਕੋਵਿਡ-19 ਸਬੰਧੀ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਉਤੇ ਦਿੱਤਾ ਜ਼ੋਰ
ਰਘਬੀਰ ਹੈਪੀ,ਭਦੌੜ/ਬਰਨਾਲਾ, 5 ਫਰਵਰੀ 2022
ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਹਲਕਾ 102 ਭਦੌੜ ਲਈ ਤਾਇਨਾਤ ਕੀਤੇ ਜਨਰਲ ਨਿਗਰਾਨ ਸ੍ਰ੍ਰੀ ਹਰੀਕੇਸ਼ ਮੀਨਾ ਆਈਏਐਸ ਅਤੇ ਖਰਚਾ ਨਿਗਰਾਨ ਸ੍ਰੀ ਯਸ਼ਵੰਤ ਕੁਮਾਰ ਆਈਆਰਏਐਸ ਵੱਲੋਂ ਵਿਧਾਨ ਸਭਾ ਚੋਣ ਲੜ ਰਹੇ ਵੱਖ ਵੱਖ ਉਮੀਦਵਾਰਾਂ ਦੇ ਨੁਮਾਇੰਦਿਆਂ ਨਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਅੱਜ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਨਿਗਰਾਨ ਸ੍ਰ੍ਰੀ ਹਰੀਕੇਸ਼ ਮੀਨਾ ਅਤੇ ਸ੍ਰੀ ਯਸ਼ਵੰਤ ਕੁਮਾਰ ਵੱਲੋਂ ਉਮੀਦਵਾਰਾਂ ਦੀਆਂ ਚੋਣ ਅਮਲ ਨਾਲ ਸਬੰਧਤ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਉਨਾਂ ਨੂੰ ਮੌਕੇ ’ਤੇ ਹੱਲ ਕੀਤਾ ਗਿਆ। ਉਨਾਂ ਉਮੀਦਵਾਰਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਪੂਰੀ ਪਾਲਣਾ ਕਰਨ ਤਾਂ ਜੋ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਤੋਂ ਇਲਾਵਾ ਕੋਵਿਡ 19 ਸਬੰਧੀ ਗਾਈਡਲਾਈਨਜ਼ ਦੀ ਇੰਨ-ਬਿੰਨ ਪਾਲਣਾ ਉਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਜਨਰਲ ਆਬਜ਼ਰਵਰ ਸ੍ਰ੍ਰੀ ਹਰੀਕੇਸ਼ ਮੀਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ 102 ਭਦੌੜ ਹਲਕੇ ਦੇ ਵੋਟਰ, ਉਮੀਦਵਾਰਾਂ ਜਾਂ ਉਨਾਂ ਦੇ ਨੁਮਾਇੰਦੇ ਉਨਾਂ ਨਾਲ ਕੈਂਪ ਆਫਿਸ ਟਰਾਈਡੈਂਟ ਰੈਸਟ ਹਾਊਸ ਸੰਘੇੜਾ ਰੋਡ ਬਰਨਾਲਾ ਵਿਖੇ ਸਵੇਰੇ 10 ਤੋਂ 11 ਵਜੇ ਤੱਕ ਮਿਲ ਸਕਦੇ ਹਨ। ਉਨਾਂ ਦੇ ਸੰਪਰਕ ਨੰਬਰ 70876-05162 ਜਾਂ 01679-245055 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਖਰਚਾ ਨਿਗਰਾਨ ਸ੍ਰੀ ਯਸ਼ਵੰਤ ਕੁਮਾਰ ਨੇ ਕਿਹਾ ਕਿ ਉਮੀਦਵਾਰ ਨੂੰ ਖਰਚਾ ਮਾਪਦੰਡਾਂ ਨਾਲ ਸਬੰਧਤ ਕਿਸੇ ਤਰਾਂ ਦੀ ਮੁਸ਼ਕਲ ਆਉਣ ’ਤੇ ਉਨਾਂ ਨਾਲ 76580-46340 ਅਤੇ 01679-236055 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਨਿਗਰਾਨਾਂ ਵੱਲੋਂ ਉਮੀਦਵਾਰਾਂ ਤੇ ਨੁਮਾਇੰਦਿਆਂ ਨੂੰ ਸੀ-ਵਿਜਿਲ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਰਿਟਰਨਿੰਗ ਅਫ਼ਸਰ 102 ਭਦੌੜ ਸ੍ਰੀਮਤੀ ਸਿਮਰਪ੍ਰੀਤ ਕੌਰ ਨੇ ਆਬਜ਼ਰਵਰ ਸਾਹਿਬਾਨ ਨੂੰ ਵਿਧਾਨ ਸਭਾ ਹਲਕੇ ਦੇ ਸਮੁੱਚੇ ਚੋਣ ਅਮਲ ਅਤੇ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ ਗਿਆ। ਉਨਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਜੇਕਰ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਨਾਂ ਦੇ ਦਫ਼ਤਰ (ਆਰਓ ਦਫਤਰ) ਵਿਖੇ ਸਥਾਪਿਤ ਕੰਟਰੋਲ ਰੂਮ ਨੰਬਰ 01679-273201 ’ਤੇ ਸੰਪਰਕ ਕੀਤਾ ਜਾ ਸਕਦਾ ਹੈ।