ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਅਮਲੇ ਦੀ ਰੈਂਡੇਮਾਇਜੇਸ਼ਨ ਕੀਤੀ ਗਈ
ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣ ਅਮਲੇ ਦੀ ਰੈਂਡੇਮਾਇਜੇਸ਼ਨ ਕੀਤੀ ਗਈ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 3 ਫਰਵਰੀ:2022
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਚੋਣ ਅਮਲੇ ਦੀ ਰੈਂਡੇਮਾਇਜੇਸ਼ਨ ਕੀਤੀ ਗਈ। ਇਹ ਰੈਡੇਮਾਇਜੇਸ਼ਨ ਜਿ਼ਲ੍ਹਾ ਚੌਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਅਤੇ ਜਨਰਲ ਅਬਜਰਵਰ ਸ੍ਰੀ ਪ੍ਰੇਮ ਸੁੱਖ ਬਿਸ਼ਨੋਈ ਅਤੇ ਸ੍ਰੀ ਸ਼ਕਤੀ ਸਿੰਘ ਰਾਠੋੜ ਦੀ ਹਾਜਰੀ ਵਿਚ ਕੀਤੀ ਗਈ।ਇਸ ਮੌਕੇ ਐਸਐਸਪੀ ਸ੍ਰੀ ਸਚਿਨ ਗੁਪਤਾ ਵੀ ਵਿਸੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਅਭੀਜੀਤ ਕਪਲਿਸ਼ ਵੀ ਹਾਜਰ ਸਨ। ਇਸ ਮੌਕੇ ਇਹ ਸਾਰੀ ਪ੍ਰਕ੍ਰਿਆਰ ਐਨਆਈਸੀ ਦੇ ਸਾਫਟਵੇਅਰ ਤੇ ਮੁਕੰਮਲ ਕੀਤੀ ਗਈ।
ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਜਿ਼ਲ੍ਹੇ ਵਿਚ ਚੋਣਾਂ ਲਈ 995 ਪੀਆਰਓ, 995 ਏਪੀਆਰਓ ਅਤੇ 1990 ਪੀਓ ਦੀ ਡਿਊਟੀ ਲਗਾਈ ਗਈ ਹੈ ਜਦ ਕਿ ਜਰੂਰਤ ਅਨੁਸਾਰ ਰਿਜਰਵ ਸਟਾਫ ਵੀ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਚੌਣ ਤਿਆਰੀਆਂ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੂਰੀਆਂ ਕੀਤੀਆਂ ਜਾ ਰਹੀਆਂ ਹਨ।