ਚੋਣਾਂ ਤੋਂ ਬਾਅਦ ਪਟਿਆਲਵੀਆਂ ਦੀ ਇਕ- ਇਕ ਵੋਟ ਦਾ ਮੂਲ ਮੋੜਿਆ ਆ ਜਾਵੇਗਾ- ਜੈ ਇੰਦਰ ਕੌਰ
ਚੋਣਾਂ ਤੋਂ ਬਾਅਦ ਪਟਿਆਲਵੀਆਂ ਦੀ ਇਕ- ਇਕ ਵੋਟ ਦਾ ਮੂਲ ਮੋੜਿਆ ਆ ਜਾਵੇਗਾ- ਜੈ ਇੰਦਰ ਕੌਰ
ਰਾਜੇਸ਼ ਗੌਤਮ, ਪਟਿਆਲਾ, 07 ਫਰਵਰੀ 2022
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ ਹੈ, ਉਨ੍ਹਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਉਹ ਅਤੇ ਉਨ੍ਹਾਂ ਦਾ ਪਰਿਵਾਰ ਪਟਿਆਲਾ ਵਾਸੀਆਂ ਦੇ ਪਿਆਰ ਅਤੇ ਸਤਿਕਾਰ ਦੇ ਸਦਾ ਰਿਣੀ ਰਹਿਣਗੇ। ਕਿਉਂਕਿ ਪਟਿਆਲਵੀਆਂ ਨੇ ਹਮੇਸ਼ਾਂ ਹੀ ਉਨ੍ਹਾਂ ਦੇ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੱਧ ਤੋਂ ਵੱਧ ਮਾਣ-ਸਤਿਕਾਰ ਦੇ ਕੇ ਜੇਤੂ ਬਣਾਇਆ ਹੈ। ਇਸ ਵਾਰ ਵੀ ਪਟਿਆਲਵੀ ਪਹਿਲੇ ਨਾਲੋਂ ਵੱਧ ਵੋਟਾਂ ਪਾ ਕੇ ਆਪਣੇ ਪਿਆਰ ਅਤੇ ਸਤਿਕਾਰ ਦਾ ਵੱਧ ਤੋਂ ਵੱਧ ਮੁੱਲ ਪਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਵਿਕਾਸ ਪੱਖੋਂ ਪਟਿਆਲਾ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪਟਿਆਲਾ ਸ਼ਹਿਰ ਨੂੰ ਹੋਰ ਖੂਬਸੂਰਤ ਕਰਨ ਲਈ ਵੱਖ- ਵੱਖ ਤਰਾਂ ਦੇ ਪ੍ਰੋਜੈਕਟ ਉਲੀਕੇ ਜਾਣਗੇ ਅਤੇ ਚੋਣਾਂ ਤੋਂ ਬਾਅਦ ਪਟਿਆਲਵੀਆਂ ਦੀ ਇੱਕ-ਇੱਕ ਵੋਟ ਦਾ ਮੁੱਲ ਮੋੜਿਆ ਜਾਵੇਗਾ।
।