ਚੇਤੰਨ ਜਥੇਬੰਦਕ ਤਾਕਤ ਨੇ ਹਰ ਮੋੜ’ਤੇ ਬਿਨੵਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਨਵਾਂ ਇਤਿਹਾਸ ਸਿਰਜਿਆ
ਪ੍ਰਚਾਰ ਮੁਹਿੰਮ ਦਾ ਦੂਜਾ ਦਿਨ, 12 ਅਗਸਤ ਦਾਣਾ ਮੰਡੀ ਮਹਿਲਕਲਾਂ ਪੁੱਜੋ-ਗੁਰਬਿੰਦਰ ਸਿੰਘ ਕਲਾਲਾ
ਸਹਿਜੜਾ, ਸਹੌਰ, ਕੁਤਬਾ, ਬਾਹਮਣੀਆਂ, ਕਲਾਲਾ ਵਿਖੇ ਹੋਈਆਂ ਮੀਟਿੰਗਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਜਗਰਾਜ ਹਰਦਾਸਪੁਰਾ
ਜੀ.ਐਸ. ਸਹੋਤਾ ,ਮਹਿਲ ਕਲਾਂ 2 ਅਗਸਤ 2022
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਵੱਲੋਂ ਇਨਕਲਾਬੀ ਕੇਂਦਰ, ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਉਲੀਕੀ ਗਈ ਪੑਚਾਰ ਮੁਹਿੰਮ ਨੂੰ ਸ਼ੁਰੂ ਕਰਦਿਆਂ ਸਹਿਜੜਾ, ਸਹੌਰ, ਕੁਤਬਾ, ਬਾਹਮਣੀਆਂ, ਕਲਾਲਾ ਵਿਖੇ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ 25 ਸਾਲ ਤੋਂ ਪਿੰਡਾਂ ਦੇ ਕਿਸਾਨ-ਮਜਦੂਰ ਮਰਦ-ਔਰਤਾਂ ਵੱਲੋਂ ਬੇਖੌਫ਼ ਹੋਕੇ ਨਿਭਾਈ ਗਈ ਮਿਸਾਲੀ ਭੂਮਿਕਾ ਨੂੰ ਸਲਾਮ ਆਖੀ।
਼ਆਗੂਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਡਾ ਰਜਿੰਦਰ ਪਾਲ, ਜਸਪਾਲ ਸਿੰਘ,ਹਰਪੑੀਤ ਸਿੰਘ,ਜਗਮੀਤ ਸਿੰਘ,ਗੁਰਦੇਵ ਸਿੰਘ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ, ਖੁਸ਼ਮੰਦਰਪਾਲ, ਖੱਡੀ ਕਲਾਂ, ਅਮਨਦੀਪ ਸਿੰਘ ਰਾਏਸਰ ਨੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਕਿਰਨਜੀਤ ਕੌਰ ਦੀ ਗੁੰਡਿਆਂ ਸੰਗ ਜੂਝ ਮਰਨ ਦੀ ਭਾਵਨਾ ਨੂੰ ਪੑੇਰਨਾ ਸਰੋਤ ਦੱਸਿਆ। ਸਾਰੇ ਅਸਲ ਕਾਤਲ ਦੋਸ਼ੀਆਂ ਨੂੰ ਗੑਿਫਤਾਰ ਕਰਾਉਣ,ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲਕਲਾਂ ਦੀ ਢਾਲ ਤੇ ਤਲਵਾਰ ਬਨਣ ਦੇ ਮੁਸ਼ਕਲਾਂ ਭਰਪੂਰ ਮੁਸ਼ਕਿਲ ਪੈਂਡੇ ਤੱਕ ਨਿਭਣਾ ਸੌਖਾ ਕਾਰਜ ਨਹੀਂ ਸੀ। ਆਗੂਆਂ ਕਿਹਾ ਕਿਸਾਨ-ਮਜਦੂਰ ਵੀ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ। ਅਸੀਂ ਇਕੱਲੀ ਜਮੀਨਾਂ ਬਚਾਉਣ ਲਈ ਹੀ ਨਹੀਂ ਲੜਨਾ ਸਗੋਂ ਅਸੀਂ ਸਮਾਜ ਵਿੱਚ ਵਾਪਰਦੇ ਹਰ ਵਰਤਾਰੇ ਨੂੰ ਚੇਤੰਨ ਰੂਪ ਵਿੱਚ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਉੱਪਰ ਹੁੰਦੇ ਸਮਾਜਿਕ ਜਬਰ ਖਿਲਾਫ਼ ਵੀ ਸੰਘਰਸ਼ ਕਰਨਾ ਹੁੰਦਾ ਹੈ। ਫਿਰ ਹੀ ਸੰਸਾਰ ਦਾ ਅੱਧ ਸਾਡੇ ਸੰਗਰਾਮ ਦਾ ਸਰਗਰਮ ਹਿੱਸਾ ਬਣ ਸਕੀਆਂ ਹਨ। ਇਤਿਹਾਸਕ ਕਿਸਾਨ ਅੰਦੋਲਨ ਨੂੰ ਜਿੱਤ ਦੇ ਅੰਜਾਮ ਤੱਕ ਪਹੁੰਚਾਉਣ ਵਿੱਚ ਕਿਸਾਨ-ਮਜਦੂਰ ਔਰਤਾਂ ਦਾ ਅਹਿਮ ਯੋਗਦਾਨ ਹੈ। ਅੱਗੇ ਜਾਕੇ ਚੇਤੰਨ ਜਥੇਬੰਦਕ ਤਾਕਤ ਨੇ ਹੀ ਹਰ ਮੋੜ’ਤੇ ਬਿਨੵਾਂ ਕਿਸੇ ਡਰ, ਭੈਅ ਅਤੇ ਦਹਿਸ਼ਤ ਦੇ ਭੂਮਿਕਾ ਨਵਾਂ ਇਤਿਹਾਸ ਸਿਰਜਿਆ ਹੈ।
ਇਸ ਸਮੇਂ ਯਾਦਵਿੰਦਰ,ਜੱਸਾ ਠੀਕਰੀਵਾਲਾ, ਗੋਰਾ ਸਿੰਘ,ਜੱਗੀ ਸਿੰਘ ਰਾਏਸਰ, ਸੱਤਪਾਲ ਸਿੰਘ ਸਹਿਜੜਾ, ਭਿੰਦਰ ਸਿੰਘ,ਦਲਵੀਰ ਸਿੰਘ ਸਹੌਰ ਨੇ ਐਕਸ਼ਨ ਕਮੇਟੀ ਆਗੂਆਂ ਉੱਪਰ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਆਪਣੇ ਹੱਥੀਂ ਸਿਰਜੇ ਲੋਕ ਸੰਘਰਸ਼ਾਂ ਦੇ ਸਾਂਝੀ ਵਿਰਾਸਤ ਨੂੰ ਪੀੜੀਆਂ ਤੱਕ ਯਾਦ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮਹਿਲਕਲਾਂ ਦੀ ਧਰਤੀ’ਤੇ ਬਲ ਰਹੀ ਸੰਘਰਸ਼ ਦੀ ਸੂਹੀ ਲਾਟ ਸ਼ਹੀਦ ਕਿਰਨਜੀਤ ਕੌਰ ਦਾ ਇਸ ਵਾਰ ਦਾ ਬਰਸੀ ਸਮਾਗਮ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਸੇਧਤ ਹੋਵੇਗਾ। ਮੋਦੀ ਹਕੂਮਤ ਜਲ, ਜੰਗਲ,ਜਮੀਨ ਸਮੇਤ ਮੁਲਕ ਦੇ ਕੁੱਲ ਕੁਦਰਤੀ ਸੋਮੇ ਕੌਡੀਆਂ ਦੇ ਭਾਅ ਅਡਾਨੀਆਂ, ਅੰਬਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ। ਆਰਥਿਕ ਸੁਧਾਰਾਂ ਦਾ ਲੋਕ ਵਿਰੋਧੀ ਏਜੰਡਾ ਲਾਗੂ ਕਰਨ ਲਈ ਜਬਰ ਦਾ ਸਹਾਰਾ ਲੈ ਰਹੀ ਹੈ। ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਵਾਲੇ ਲੇਖਕਾਂ,ਸਮਾਜਿਕ,ਕਾਰਕੁਨਾਂ, ਵਕੀਲਾਂ, ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਦੇਸ਼ ਧੑੋਹ ਵਰਗੇ ਬਦਨਾਮ ਕਾਨੂੰਨਾਂ ਰਾਹੀਂ ਸਾਲਾਂ ਬੱਧੀ ਸਮੇਂ ਤੋਂ ਜੇਲੵਾਂ ਵਿੱਚ ਡੱਕਿਆ ਹੋਇਆ ਹੈ। ਮੋਦੀ ਹਕੂਮਤ ਦੇ ਇਸ ਹੱਲੇ ਨੂੰ ਸਾਂਝੀ ਆਵਾਜ਼ ਬੁਲੰਦ ਕਰਕੇ ਹੀ ਭਾਂਜ ਦਿੱਤੀ ਜਾਵੇਗੀ। ਆਗੂਆਂ ਨੇ ਨੌਜਵਾਨਾਂ ਅਤੇ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਨੂੰ 12 ਅਗਸਤ ਦਾਣਾ ਮੰਡੀ ਮਹਿਲਕਲਾਂ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ।
ਇਸ ਸਮੇਂ ਅਮਰਜੀਤ ਸਿੰਘ ਮਹਿਲ ਖੁਰਦ, ਪਰਦੀਪ ਸਿੰਘ ਕੁਤਬਾ, ਜਗਪੑੀਤ ਸਿੰਘ,ਗੁਰਪੑੀਤ ਸਿੰਘ ਗੁਰਬਿੰਦਰ ਸਿੰਘ,ਗੁਰਪੑੀਤ ਸਿੰਘ,ਕਰਨਪਾਲ ਸਿੰਘ ਗੋਬਿੰਦਗੜ੍ਹ ਨੇ ਵੀ ਇਸ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਇਆ।ਯਾਦਵਿੰਦਰ ਠੀਕਰੀਵਾਲਾ ਦੀ ਅਗਵਾਈ ਵਿੱਚ ਖੁਸ਼ਪੑੀਤ ਠੀਕਰੀਵਾਲਾ ਨੇ ਐਕਸ਼ਨ ਗੀਤ ਪੇਸ਼ ਕੀਤੇ। ਬਹੁਤ ਸਾਰੇ ਨੌਜਵਾਨਾਂ ਨੂੰ ਸਟੇਜ ਤੋਂ ਪਹਿਲੀ ਵਾਰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ।