ਚੇਅਰਮੈਨ ਨਰੇਸ਼ ਸਿੰਗਲਾ ਨੇ ਆਲ ਇੰਡੀਆ ਪ੍ਰਧਾਨ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ
ਚੇਅਰਮੈਨ ਨਰੇਸ਼ ਸਿੰਗਲਾ ਨੇ ਆਲ ਇੰਡੀਆ ਪ੍ਰਧਾਨ ਨੂੰ ਸਮੱਸਿਆਵਾਂ ਤੋਂ ਕਰਵਾਇਆ ਜਾਣੂ
- ਰੇਡੀਮੇਡ ਗਾਰਮੈਂਟ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ‘ਤੇ ਖੁੱਲ੍ਹ ਕੇ ਕੀਤੀ ਚਰਚਾ
ਰਿਚਾ ਨਾਗਪਾਲ,ਪਟਿਆਲਾ:23 ਦਸੰਬਰ 2021
ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਨੇ ਅੱਜ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਰਾਜੇਸ਼ ਮਸੰਦ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਪ੍ਰਧਾਨ ਮਨਤਾਰ ਸਿੰਘ ਮੱਕੜ, ਪੰਜਾਬ ਦੇ ਸਾਰੇ ਡਿਸਟ੍ਰਿਬਊਟਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਸਿੰਗਲਾ ਅਤੇ ਪ੍ਰਧਾਨ ਮੱਕੜ ਨੇ ਆਲ ਇੰਡੀਆ ਪ੍ਰਧਾਨ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਵਪਾਰੀਆਂ ਨੂੰ ਸੇਲ ਟੈਕਸ, ਮਾਲ ਬੁਕਿੰਗ ਅਤੇ ਓਵਰ ਸਟਾਕ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਜਦੋਂ ਕਿ ਕੋਰੋਨਾ ਤੋਂ ਬਾਅਦ ਅਜੇ ਵੀ ਵਪਾਰ ਵਿਚ ਕਾਫੀ ਮੰਦਾ ਹੈ ਪਰ ਕੇਂਦਰ ਸਰਕਾਰ ਵਪਾਰੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਇਸ ਮੌਕੇ ਪ੍ਰਧਾਨ ਰਾਜੇਸ਼ ਮਸੰਦ ਨੇ ਚੇਅਰਮੈਨ ਨਰੇਸ਼ ਸਿੰਗਲਾ ਨੂੰ ਯਕੀਨ ਦਵਾਇਆ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਰੇਡੀਮੇਡ ਗਾਰਮੈਂਟ ਵਪਾਰੀਆਂ ਨਾਲ ਖੜ੍ਹੀ ਹੈ ਤੇ ਜਦੋਂ ਵੀ ਉਨ੍ਹਾਂ ਨੂੰ ਲੋੜ ਪਵੇਗੀ ਉਹ ਹਰ ਸਮੇਂ ਹਾਜ਼ਰ ਰਹਿਣਗੇ। ਇਸ ਮੌਕੇ ਨਰੇਸ਼ ਸਿੰਗਲਾ, ਮਨਤਾਰ ਸਿੰਘ ਮੱਕੜ ਅਤੇ ਹੋਰ ਮੈਂਬਰਾਂ ਨੇ ਆਲ ਇੰਡੀਆ ਪ੍ਰਧਾਨ ਨੂੰ ਇਕ ਸ਼ਾਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਤੇ ਯਕੀਨ ਦਵਾਇਆ ਕਿ ਪੰਜਾਬ ਰੇਡੀਮੇਡ ਗਾਰਮੈਂਟ ਵਲੋਂ ਹਮੇਸ਼ਾ ਹੀ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਰਿਪੁਦਮਨ, ਰਾਜੇਸ਼ ਕਾਲੜਾ, ਰੋਕੀ ਸ਼ਰਮਾ, ਪ੍ਰਦੀਪ ਠਾਕੁਰ, ਸੋਨੂੰ ਕਾਲਰਾ, ਭਗਵੰਤ ਸਿੰਘ ਗੁਜਰਾਲ, ਸੰਜੇ ਮਿਗਲਾਨੀ, ਹਰਸ਼, ਖੁਸ਼ਵਿੰਦਰ ਬਸੀ, ਖੁਰਾਣਾ ਜੀ ਆਦਿ ਮੌਕੇ ‘ਤੇ ਹਾਜ਼ਰ ਸਨ।