ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵੱਲੋਂ ਲੜਕੀਆਂ ਨੂੰ ਵੰਡੀਆਂ ਗਈਆਂ ਸਿਲਾਈ ਮਸ਼ੀਨਾਂ
ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵੱਲੋਂ ਲੜਕੀਆਂ ਨੂੰ ਵੰਡੀਆਂ ਗਈਆਂ ਸਿਲਾਈ ਮਸ਼ੀਨਾਂ
ਰਘਬੀਰ ਹੈਪੀ,ਬਰਨਾਲਾ,29 ਜਨਵਰੀ 2022
ਸ੍ਰੀਮਤੀ ਸੀ਼ਲਾ ਰਾਣੀ ਗੋਇਲ ਸਿਲਾਈ ਸੈਂਟਰ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵੱਲੋਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ । ਸਕੂਲ ਵਿੱਚ ਚੱਲ ਰਹੇ ਇਸ ਸੈਂਟਰ ਦੇ ਪਹਿਲੇ ਬੈਚ ਵਿੱਚ ਪਾਸ ਹੋਈਆਂ 20 ਕੁੜੀਆਂ ਨੂੰ ਅੱਜ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦਿੱਤੇ ਗਏ । ਇਸ ਮੌਕੇ ਤੇ ਸਮਾਜ ਸੇਵੀ ਬਾਬੂ ਲਖਪਤ ਰਾਏ , ਮਾਸਟਰ ਸਤਪਾਲ ਜੀ ਲੁਧਿਆਣਾ , ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਤਿਲਕ ਰਾਮ , ਡਾਕਟਰ ਸੂਰਿਆ ਕਾਂਤ ਸ਼ੋਰੀ, ਕੇਵਲ ਜਿੰਦਲ, ਭਾਰਤ ਮੋਦੀ , ਸੰਜੀਵ ਸ਼ੋਰੀ, ਪਵਨ ਸਿੰਗਲਾ, ਸੁਖਮਿੰਦਰ ਸਿੰਘ ਸੰਧੂ, ਸਕੂਲ ਦੇ ਮੁੱਖ ਅਧਿਆਪਕ ਰਾਜਮਹਿੰਦਰ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ । ਇਹ ਮਸ਼ੀਨਾਂ ਰਾਜੇਂਦਰ ਚੌਧਰੀ , ਸੁਰਿੰਦਰ ਕੁਮਾਰ ,ਵਿਜੇ ਗੋਇਲ ,ਨਰੇਸ਼ ਬਾਂਸਲ, ਅਰੁਣ ਆਰੀਅਨ ,ਰਾਜਕੁਮਾਰ ਗਰਗ, ਉਜੇਂਦਰ ਸਿੰਗਲਾ, ਮਨੀਸ਼ ਕੁਮਾਰ , ਕੁਲਤਾਰ ਸਿੰਘ ਤਾਰੀ ਦੇ ਪਰਿਵਾਰਾਂ ਵੱਲੋਂ ਭੇਟ ਕੀਤੀਆਂ ਗਈਆਂ। ਸਕੂਲ ਦੇ ਮੁਖ ਅਧਿਆਪਕ ਰਾਜ ਮਹਿੰਦਰ ਨੇ ਦੱਸਿਆ ਕਿ ਸਕੂਲ ਵਿੱਚ ਨੌਵੀਂ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸਿਲਾਈ ਸਖਾਈ ਜਾਂਦੀ ਹੈ ਦਸਵੀਂ ਪਾਸ ਕਰਨ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਸੰਸਥਾ ਵੱਲੋਂ ਦਿੱਤੀਆਂ ਜਾਂਦੀਆਂ ਹਨ । ਇਸ ਵਿੱਚ ਸ਼ਹਿਰ ਦੇ ਕੁਝ ਸਮਾਜਸੇਵੀ ਲੋਕ ਭਾਗੀਦਾਰ ਬਣਦੇ ਹਨ ।