ਗਰੀਬ ਕੁੜੀਆ ਦੇ ਵਿਆਹ ਅਤੇ ਲੋੜਮੰਦ ਵਿਧਵਾਵਾ ਅਤੇ ਅਪੰਗਾ ਨੂੰ ਵੰਡੇ ਪੈਨਸਨ ਦੇ ਚੈੱਕ -ਇੰਜ ਸਿੱਧੂ
ਗਰੀਬ ਕੁੜੀਆ ਦੇ ਵਿਆਹ ਅਤੇ ਲੋੜਮੰਦ ਵਿਧਵਾਵਾ ਅਤੇ ਅਪੰਗਾ ਨੂੰ ਵੰਡੇ ਪੈਨਸਨ ਦੇ ਚੈੱਕ -ਇੰਜ ਸਿੱਧੂ
ਸੋਨੀ ਪਨੇਸਰ,ਬਰਨਾਲਾ 25 ਫਰਵਰੀ 2022
ਅੱਜ ਸਥਾਨਕ ਰੈਸਟ ਹਾਓਸ ਵਿੱਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਬਰਨਾਲਾ ਦੀ ਮੀਟਿੰਗ ਜਿਲ੍ਹਾ ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਫੈਸਲਾ ਲਿਆ ਗਿਆ ਕੇ 14 ਮਾਰਚ ਨੂੰ ਬਰਨਾਲਾ ਜਿਲ੍ਹੇ ਨਾਲ ਸਬੰਧਤ 3 ਗਰੀਬ ਲੜਕੀਆ ਦੇ ਵਿਆਹ ਕਿਸੇ ਭੀ ਗੁਰੂ ਘਰ ਵਿੱਚ ਕੀਤੇ ਜਾਣਗੇ। ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋ ਇਹਨਾ ਕੁੜੀਆ ਨੂੰ ਘਰੇਲੂ ਰੋਜਾਨਾ ਵਰਤਨ ਵਾਲਾ ਸਮਾਨ ਦਿੱਤਾ ਜਾਵੇਗਾ। ਇੰਜ ਸਿੱਧੂ ਨੇ ਦੱਸੀਆ ਕੇ ਸੂਬਾ ਪ੍ਧਾਨ ਜੱਸਾ ਸਿੰਘ ਸੰਧੂ ਦੇ ਦਿਸਾ ਨਿਰਦੇਸਾ ਹੇਠ 4 ਗਰੀਬ ਲੋੜਮੰਦਾ ਨੂੰ ਇਲਾਜ ਲਈ ਚੈੱਕ ਅਤੇ 22 ਅਪਹਾਜਾ ਅਤੇ ਵਿਧਵਾਵਾ ਨੂੰ ਮਹੀਨਾ ਵਾਰ ਪੈਨਸਨ ਦੇ ਚੈੱਕ ਵੰਡੇ ਅਤੇ ਓਹਨਾ ਦੱਸੀਆ ਕੇ 12 ਹੋਰ ਵਿਧਵਾਵਾ ਅਤੇ ਅਪਹਾਜਾ ਦੇ ਫਾਰਮ ਭਰੇ। ਇਸ ਮੌਕੇ ਵਾਰੰਟ ਅਫਸਰ ਬਲਵਿੰਦਰ ਸਿੰਘ ਢੀਡਸਾ ਸੁੁਬੇਦਾਰ ਸਰਭਜੀਤ ਸਿੰਘ ਜਥੇਦਾਰ ਸੁਖਦਰਸਨ ਸਿੰਘ ਕੁਲਵਿਦਰ ਸਿੰਘ ਬਲਦੀਪ ਸਿੰਘ ਸਰਪੰਚ ਰਾਜਵਿਦਰ ਸਿੰਘ ਸਬ ਇੰਸਪੈਕਟਰ ਜਗਦੀਪ ਸਿੰਘ ਗੁਰਦੇਵ ਸਿੰਘ ਮੱਕੜਾ ਅਤੇ ਹੋਰ ਲਾਭਪਾਤਰੀ ਹਾਜਰ ਸਨ।