ਐਕਸੀਡੈਂਟ ਹੋਏ ਪਸ਼ੂਆ ਲਈ ਮੁਫਤ ਹਰ ਵਕਤ ਇਲਾਜ ਸਾਡੀ ਗਊਸ਼ਾਲਾ ਚ ਕੀਤਾ ਜਾਦਾ ਹੈ :- ਸ਼੍ਰੀ ਬਿਸ਼ਨੋਈ
ਪ੍ਰਦੀਪ ਸਿੰਘ- ਬਿੱਟੂ , ਅਬੋਹਰ 4 ਅਪ੍ਰੈਲ 2023
ਦਿਨੋ ਦਿਨ ਗਊਮਾਤਾ ਦੀ ਘਟਦੀ ਜਾ ਰਹੀ ਕਦਰ ਦੇ ਮੁਦੇ ਨੂੰ ਸਰਦਾਰ ਦਵਿੰਦਰ ਸਿੰਘ ਘੁਬਾਇਆ ਸਾਬਕਾ ਵਿਧਾਇਕ ਅਤੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਾਜ਼ਿਲਕਾ ਜੀ ਨੇ ਬੱਲੂਆਣਾ ਹਲਕੇ ਦੇ ਪੈਂਦੇ ਪਿੰਡ ਸੁਖਚੈਨ ਵਿਖੇ ਉਠਾਇਆ l ਘੁਬਾਇਆ ਨੇ ਕਿਹਾ ਕਿ ਪੁਰਾਤਨ ਸਮੇਂ ਤੋਂ ਭਾਰਤ ਦੇਸ਼ ਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਜਾਦਾ ਹੈ ਅਤੇ ਗਊ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ l ਘੁਬਾਇਆ ਨੇ ਕਿਹਾ ਕਿ ਅੱਜ ਦੀਆ ਸਰਕਾਰਾਂ ਜਾਤੀ ਅਤੇ ਧਰਮ ਦੇ ਨਾਂ ਤੇ ਵੋਟਾਂ ਵਟੋਰ ਦੀਆਂ ਹਨ , ਪਰ ਗਊ ਮਾਤਾ ਦੇ ਹੱਕ ਦੀ ਗੱਲ ਕੋਈ ਵੀ ਨਹੀਂ ਕਰਦਾ l ਘੁਬਾਇਆ ਨੇ ਕਿਹਾ ਕਿ ਰਾਜਸਥਾਨ ਵਿਖੇ ਕਾਂਗਰਸ ਪਾਰਟੀ ਗਊ ਪਾਲਕ ਆਦਮੀ ਨੂੰ ਪ੍ਰਤੀ ਦਿਨ 33 ਰੁਪਏ ਮਾਨ ਭੱਤਾ ਦਿੰਦੀ ਹੈ। ਇਸ ਲਈ ਗਊ ਮਾਤਾ ਦੀ ਰੱਖਿਆ ਲਈ ਪੰਜਾਬ ਸਰਕਾਰ ਵੀ ਰਾਸ਼ੀ ਦੇਣ ਦਾ ਜਲਦ ਐਲਾਨ ਕਰੇ ਤਾਂ ਗਊ ਹੱਤਿਆ ਤੋਂ ਬਚਾਇਆ ਜਾ ਸਕੇ l
ਸ਼੍ਰੀ ਰਾਮਚੰਦਰ ਬਿਸ਼ਨੋਈ ਮੈਨੇਜਰ ਸੁਖਚੈਨ ਗਊਸ਼ਾਲਾ ਨੇ ਦੱਸਿਆ ਕਿ ਇਹ ਗਊਸ਼ਾਲਾ ਦੱਸ ਏਕੜ ਚ ਫੈਲੀ ਹੋਈ ਹੈ ਅਤੇ ਤਕਰੀਬਨ ਸੰਸਥਾ ਵਲੋ 650 ਗਊ ਮਾਤਾ ਦੀ ਮੁਫਤ ਸੇਵਾ ਕੀਤੀ ਜਾਦੀ ਹੈ l ਸ਼੍ਰੀ ਬਿਸ਼ਨੋਈ ਨੇ ਦੱਸਿਆ ਕਿ ਰੋਡ ਤੇ ਕਿਸੇ ਵੀ ਪਸ਼ੂ ਦਾ ਐਕਸੀਡੈਂਟ ਹੁੰਦਾ ਹੈ ਤਾਂ ਸਾਡੀ ਟੀਮ ਅਤੇ ਡਾਕਟਰ ਖੁਦ ਜਾ ਕੇ ਇਲਾਜ ਕਰਦੇ ਹਨ ਅਤੇ ਸੁਖਚੈਨ ਗਊਸ਼ਾਲਾ ਚ ਮਹਿਮਾਨਾਂ ਦੀ ਤਰਾਂ ਸੇਵਾ ਵੀ ਕੀਤੀ ਜਾਦੀ ਹੈ l ਇਸ ਮੌਕੇ ਰਾਜ ਬਖਸ਼ ਕੰਬੋਜ ਚੇਅਰਮੈਨ ਪੱਛੜੀਆਂ ਸ਼੍ਰੇਣੀ ਪੰਜਾਬ ਨੇ ਮੈਨੇਜਰ ਰਾਮ ਚੰਦਰ ਬਿਸ਼ਨੋਈ ਦੀ ਸਮੂਹ ਟੀਮ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੁਰਾਤਨ ਸਮੇਂ ਤੋਂ ਗਊ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਦੀ ਸੇਵਾ ਕਰਨਾ ਵੀ ਸਾਡਾ ਮੁਢੱਲਾ ਫ਼ਰਜ ਹੈ ।ਇਸ ਮੌਕੇ ਸ਼੍ਰੀ ਬਿਸ਼ਨੋਈ ਨੇ ਘੁਬਾਇਆ ਅਤੇ ਰਾਜ ਬਖਸ਼ ਕੰਬੋਜ ਚੇਅਰਮੈਨ ਪੰਜਾਬ ਤੇ ਆਏ ਲੋਕਾਂ ਦਾ ਧੰਨਵਾਦ ਕੀਤਾ lਇਸ ਮੌਕੇ ਸ਼੍ਰੀ ਸੁਧੀਰ ਕੁਮਾਰ ਭਾਦੂ ਵਾਇਸ ਪ੍ਰਧਾਨ ਕਾਂਗਰਸ ਕਮੇਟੀ ਫਾਜ਼ਿਲਕਾ, ਸ਼੍ਰੀਮਤੀ ਰਾਜਿੰਦਰ ਕੌਰ ਰਾਜਪੁਰਾ ਹਲਕਾ ਬੱਲੂਆਣਾ ਅਤੇ ਗਊਸ਼ਾਲਾ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।