ਗਊ ਪੁੱਤਰ ਸੈਨਾ ਵਲੋਂ ਹੋਲਿ ਦਹਨ ਤੇ ਗਊ ਦੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਤੇ ਜ਼ੋਰ
ਅੱਜ ਸਾਡੇ ਪਤਰ ਪ੍ਰੇਰਕ ਨਾਲ ਖਾਸ ਗੱਲਬਾਤ ਕਰਦਿਆਂ ਗਊ ਪੁੱਤਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ ਸੂਬਾ ਸਹਿ ਪ੍ਰਧਾਨ ਵਿਕਾਸ ਜਿੰਦਲ ਅਤੇ ਨਗਰ ਪ੍ਰਧਾਨ ਹਰਪ੍ਰੀਤ ਸੋਬਤੀ ਨੇ ਕਿਹਾ ਕਿ ਅਸੀਂ ਹੋਲਿਕਾ ਦਹਨ ਦੇ ਮੋਕੇ ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਧ ਤੋਂ ਵਧ ਦੇਸ਼ੀ ਗਊ ਦੇ ਗੋਹੇ ਨਾਲ ਬਨਾਇਆਂ ਹੋਇਆ ਪਾਥੀਆਂ ਦੀ ਵਰਤੋਂ ਕਰਨ ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਹੋਲਿਕਾ ਦਹਨ ਸਮੇਂ ਵਰਤੋਂ ਕੀਤੀ ਜਾਂਦੀ ਲੱਕੜ ਬਚਾਉਣ ਵਿਚ ਪਹਿਲ ਹੋਵੇਗੀ ਉਥੇ ਹੀ ਇਸ ਉਪਰਾਲੇ ਨਾਲ ਗਊਵੰਸਾਂ ਦੀ ਸਾਂਭ ਸੰਭਾਲ ਵੀ ਵਧੀਆ ਢੰਗ ਨਾਲ ਹੋਵੇਗੀ ਅਤੇ ਗਊ ਦੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਕਰਨ ਨਾਲ ਹਵਾ ਪਾਣੀ ਵੀ ਨਿਖਰੇਗਾ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਗਊ ਪੁੱਤਰ ਸੈਨਾ ਵਲੋਂ ਊੜੀਕੇ ਗਏ ਇਸ ਉਪਰਾਲੇ ਵਿਚ ਵਧ ਤੋਂ ਵਧ ਹਿਸਾ ਪਾਉਣ ਜਿਸ ਕਰਕੇ ਇਸ ਉਪਰਾਲੇ ਕਰਕੇ ਰੁਖਾਂ ਅਤੇ ਪੋਦਿਆਂ ਦੀ ਰਖਿਆ ਵਿ ਕਿਤੀ ਜਾਵੇ ਉਨ੍ਹਾਂ ਕਿਹਾ ਕਿ ਇਸ ਉਪਰਾਲੇ ਵਿਚ ਗਊ ਪੁੱਤਰ ਸੈਨਾ ਪੰਜਾਬ ਵੱਲੋਂ ਬਰਨਾਲਾ ਦਿਆਂ ਦੋਵੇਂ ਪ੍ਰਮੁੱਖ ਜਗਾਹ ਤੇ ਹੋਨ ਵਾਲੇ ਹੋਲਿਕਾ ਦਹਨ ਪ੍ਰੋਗਰਾਮ ਵਿੱਚ ਵਧ ਤੋਂ ਵਧ ਗਊ ਦੇ ਗੋਹੇ ਨਾਲ ਬਨਾਇਆਂ ਹੋਇਆ ਪਾਥੀਆਂ ਭੇਜ ਕੇ ਸਹਿਯੋਗ ਦੇਵਾਂਗੇ ਉਨ੍ਹਾਂ ਨੇ ਹੋਲਿ ਦਿਆਂ ਸਾਰੇ ਸੂਬੇ ਦੇ ਲੋਕਾਂ ਨੂੰ ਵੀ ਵਧਾਈ ਦਿਤੀ ਇਸ ਮੋਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਰਾਮ ਲਾਲ ਬਦਰਾ,ਜਿਸੂ ਜੀ ਤੋਂ ਇਲਾਵਾ ਗਊ ਭਗਤ ਰਕੇਸ਼ ਕੁਮਾਰ ਗੋਲਾ,ਰਤਨ ਲਾਲ ਗਰਗ ਆਦਿ ਪਤਵੰਤੇ ਹਾਜਰ ਸਨ