ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਹੜ੍ਹ ਪਭਾਵਿਤ ਹਲਕੇ ਲਈ ਝੋਨੇ ਦੀ ਪਨੀਰੀ ਉਪਲਬਧ ਕਰਵਾਈ
ਰਘਬੀਰ ਹੈਪੀ, ਬਰਨਾਲਾ, 3 ਅਗਸਤ 2023
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨਾਲ ਤਾਲਮੇਲ ਕਰਕ ਝੋਨੇ ਦੀ ਪਨੀਰੀ ਤਿਆਰ ਕਰਵਾਈ ਗਈ ਹੈ, ਜਿਸ ਕਿ ਹੜ੍ਹ ਪੀੜਿਤ ਇਲਾਕਿਆਂ ਵਿੱਚ ਫਰੀ ਦਿੱਤੀ ਜਾ ਰਹੀ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਬਰਨਾਲਾ ਖੇਤੀਬਾੜੀ ਵਿਭਾਗ ਦੀ ਹੱਲਾਸ਼ੇਰੀ ਤੇ ਪਿੰਡ ਪੱਖੋ ਕਲਾਂ ਵਿਖੇ ਕੁਲਵੰਤ ਸਿੰਘ ਸਿੱਧੂ ਦੇ ਖੇਤ ਵਿੱਚ ਪਨੀਰੀ ਤਿਆਰ ਕਰਕੇ ਪਟਿਆਲਾ ਦਾ ਪਿੰਡ ਲਾਸੜੂ ਵਿਖੇ ਝੋਨੇ ਦੀ ਪਨੀਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸਾਨ ਗੁਰਤੇਜ ਸਿੰਘ, ਸੁਖਪਾਲ ਸਿੰਘ ਸਮਰਾ, ਨੇ ਵੀ ਇਸ ਕੰਮ ਵਿੱਚ ਸਹਾਇਤਾ ਕੀਤੀ ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਪੱਖੋਂ ਕਲਾਂ ਦੇ ਕਿਸਾਨ ਲੱਖਾ ਸਿੰਘ ਸਿੱਧੂ ਕੋਲ 1 ਕਿਲੇ ਵਿੱਚ ਪਨੀਰੀ ਦੀ ਬਿਜਾਈ ਕੀਤੀ ਗਈ ਹੈ , ਬੱਬੂ ਸੇਖੋ ਤੇ ਬਲਪ੍ਰੀਤ ਕੋਲ ਵੀ ਝੋਨੇ ਦੀ ਪਨੀਰੀ ਖੜੀ ਹੈ। ਇਸ ਤੋਂ ਇਲਾਵਾ ਪਿੰਡ ਛਾਪਾ ਬਲਾਕ ਮਹਿਲਕਲਾਂ ਦੇ ਖੇਤ ਵੀ ਪੀ ਆਰ 126 ਦੀ ਪਨੀਰੀ ਤਿਆਰ ਖੜੀ ਹੈ, ਜੇਕਰ ਕਿਸੇ ਕਿਸਾਨ ਵੀਰ ਨੂੰ ਜਰੂਰਤ ਹੋਵੇ ਤਾਂ ਉਹ ਖੇਤੀਬਾੜੀ ਵਿਭਾਗ ਦੇ ਡਾ. ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸਹਿਣਾ, ਸ੍ਰੀ ਮੱਖਣ ਲਾਲ ਏ ਐਸ ਆਈ, ਸ੍ਰੀ ਸਨਵਿੰਦਰਪਾਲ ਸਿੰਘ ਬੀ ਟੀ ਐਮ ਤੇ ਸ੍ਰੀ ਜ਼ਸਵਿੰਦਰ ਸਿੰਘ ਬੀ ਟੀ ਐਮ ਨਾਲ ਸੰਪਰਕ ਕਰ ਸਕਦੇ ਹਨ।