PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਫ਼ਾਜ਼ਿਲਕਾ ਮਾਲਵਾ ਰਾਜਸੀ ਹਲਚਲ

ਖਰਚਾ ਨਿਗਰਾਨਾਂ ਵੱਲੋਂ ਚੋਣ ਖਰਚੇ ਦੀ ਨਿਗਰਾਨੀ ਕਰਨ ਵਾਲੀਆਂ ਟੀਮਾਂ ਨਾਲ ਬੈਠਕ

Advertisement
Spread Information

ਖਰਚਾ ਨਿਗਰਾਨਾਂ ਵੱਲੋਂ ਚੋਣ ਖਰਚੇ ਦੀ ਨਿਗਰਾਨੀ ਕਰਨ ਵਾਲੀਆਂ ਟੀਮਾਂ ਨਾਲ ਬੈਠਕ


ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 9 ਫਰਵਰੀ 2022
ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਨਿਗਰਾਨੀ ਕਰਨ ਵਾਲੀਆਂ ਟੀਮਾਂ ਨਾਲ ਚੋਣ ਕਮਿਸ਼ਨ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਲਈ ਤਾਇਨਾਤ ਕੀਤੇ ਖਰਚਾ ਅਬਜਰਵਰਾਂ ਵੱਲੋਂ ਬੈਠਕ ਕੀਤੀ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਦੇ ਖਰਚਾ ਅਬਜਰਵਰ ਸ੍ਰੀ ਪੁਰੁਸੋ਼ਤਮ ਕੁਮਾਰ ਆਈਆਰਐਸ ਅਤੇ ਅਬੋਹਰ ਤੇ ਬੱਲੂਆਣਾ ਦੇ ਖਰਚਾ ਨਿਗਰਾਨ ਉਮੇਸ਼ ਕੁਮਾਰ ਆਈਆਰਐਸ ਨੇ ਬੈਠਕ ਕੀਤੀ।
ਬੈਠਕ ਦੌਰਾਨ ਚੋਣ ਖਰਚ ਆਬਜਰਵਰਾਂ ਨੇ ਸਾਰੀਆਂ ਖਰਚਾ ਨਿਗਰਾਨ ਟੀਮਾਂ ਨੂੰ ਕਿਹਾ ਕਿ ਉਹ ਪੂਰੀ ਚੌਕਸੀ ਰੱਖਣ ਅਤੇ ਹਰ ਇਕ ਉਮੀਦਵਾਰ ਦੇ ਹਰ ਪ੍ਰਕਾਰ ਦੇ ਚੋਣ ਖਰਚ ਤੇ ਨਿਗਾ ਰੱਖੀ ਜਾਵੇ ਅਤੇ ਸੈਡੋ ਰਜਿਸਟਰ ਵਿਚ ਇਹ ਖਰਚ ਦਰਜ ਕੀਤਾ ਜਾਵੇ। ਉਨ੍ਹਾਂ ਨੇ ਕਰ ਅਤੇ ਆਬਕਾਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਚੋਣਾਂ ਦੌਰਾਨ ਨਸਿ਼ਆਂ ਦੀ ਵਰਤੋਂ ਨੁੰ ਰੋਕਣ ਲਈ ਹੋਰ ਸਖ਼ਤੀ ਕਰਨ। ਉਨ੍ਹਾਂ ਨੇ ਇਸ ਮੌਕੇ ਬੈਂਕਾਂ ਨੂੰ ਵੀ ਹਦਾਇਤ ਕੀਤੀ ਕਿ ਹਰ ਪ੍ਰਕਾਰ ਦੀ ਸ਼ੱਕੀ ਲੈਣ ਦੇਣ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਕੀਤੀ ਜਾਵੇ।
ਬੈਠਕ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਵੱਲੋਂ ਸ਼ੋਸਲ ਮੀਡੀਆ ਵਿਚ ਕੀਤੇ ਜਾ ਰਹੇ ਪ੍ਰਚਾਰ ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜਰ ਹੈ ਅਤੇ ਹਰ ਪ੍ਰਕਾਰ ਦਾ ਖਰਚਾ ਚੋਣ ਖਰਚ ਵਿਚ ਜ਼ੋੜਿਆ ਜਾ ਰਿਹਾ ਹੈ।
ਬੈਠਕ ਦੌਰਾਨ ਈਟੀਓ ਐਕਸਾਇਜ ਵਿਭਾਗ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਵਿਭਾਗ ਨੇ ਨਜਾਇਜ ਸ਼ਰਾਬ ਸੰਬੰਧੀ 27 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 28 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!