ਕੋਵਿਡ19 ਕਾਰਨ ਹੋਈਆਂ ਮੌਤਾਂ ਸਬੰਧੀ ਐਕਸਗ੍ਰੇਸ਼ੀਆ ਤਹਿਤ ਵਿੱਤੀ ਸਹਾਇਤਾ ਲਈ ਮ੍ਰਿਤਕ ਦੇ ਵਾਰਿਸ ਪੋਰਟਲ ਤੇ ਮੁਹੱਈਆ ਕਰਵਾਈ ਜਾਣਕਾਰੀ
ਕੋਵਿਡ19 ਕਾਰਨ ਹੋਈਆਂ ਮੌਤਾਂ ਸਬੰਧੀ ਐਕਸਗ੍ਰੇਸ਼ੀਆ ਤਹਿਤ ਵਿੱਤੀ ਸਹਾਇਤਾ ਲਈ ਮ੍ਰਿਤਕ ਦੇ ਵਾਰਿਸ ਪੋਰਟਲ ਤੇ ਮੁਹੱਈਆ ਕਰਵਾਈ ਜਾਣਕਾਰੀ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ 4 ਫ਼ਰਵਰੀ 2022
ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕੋਵਿਡ19 ਕਾਰਨ ਹੋਈ ਮੌਤ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਾਰੀ ਹਦਾਇਤਾਂ ਅਨੁਸਾਰ 50000 ਰੁਪਏ ਦੀ ਵਿੱਤੀ ਸਹਾਇਤਾ (ਐਕਸ ਗ੍ਰੇਸ਼ੀਆ) ਦਿੱਤੀ ਜਾਣੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਆਨਲਾਈਨ ਪੋਰਟਲ http://covidexgratia.punjab.gov.in ਤਿਆਰ ਕੀਤਾ ਗਿਆ ਹੈ। ਸਹਾਇਤਾ ਲੈਣ ਲਈ ਮ੍ਰਿਤਕਾਂ ਦੇ ਵਾਰਸਾਂ ਵੱਲੋਂ ਇਸ ਪੋਰਟਲ ਤੇ ਆਪਣੀ ਅਰਜ਼ੀ ਜਮ੍ਹਾਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੋਰਟਲ ਤੇ ਆਪਣੀ ਅਰਜ਼ੀ ਅਪਲੋਡ ਕਰਨ ਲਈ ਕੁਝ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਮ੍ਰਿਤਕ ਦੇ ਮੌਤ ਦੇ ਸਰਟੀਫਿਕੇਟ ਦੀ ਕਾਪੀ, ਐਕਸਗ੍ਰੇਸ਼ੀਆ ਪ੍ਰਾਪਤ ਕਰਨ ਵਾਲੇ ਵਾਰਸ ਦੀ ਬੈਂਕ ਪਾਸਬੁੱਕ/ਰੱਦ ਹੋਏ ਚੈੱਕ ਦੀ ਕਾਪੀ, ਕਲੇਮ ਕਰਤਾ ਅਤੇ ਮ੍ਰਿਤਕ ਵਿਅਕਤੀ ਦੇ ਵਾਰਸ/ਆਸ਼ਰਿਤ ਦੇ ਪਛਾਣ ਕਾਰਡ ਦੀ ਕਾਪੀ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਵਿਡ19 ਨਾਲ ਮਰੇ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਫਲਾਈਨ ਅਰਜ਼ੀ ਵੀ ਜਮ੍ਹਾ ਕਰਵਾ ਸਕਦੇ ਹਨ। ਆਫਲਾਈਨ ਅਰਜ਼ੀ ਕਮਰਾ ਨੰਬਰ. 1 ਅਤੇ 3, ਗਰਾਊਂਡ ਫਲੋਰ, ਦਫਤਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਿਖੇ ਜਮ੍ਹਾਂ ਕਰਵਾਈ ਜਾ ਸਕਦੀ ਹੈ । ਇਸ ਸੰਬੰਧੀ ਕੋਈ ਵੀ ਜਾਣਕਾਰੀ ਲਈ ਫੋਨ ਨੰਬਰ 01632-244039, 95309-00117, 98149-20619 ਤੇ ਸੰਪਰਕ ਕੀਤਾ ਜਾ ਸਕਦਾ ਹੈ।