Skip to content
Advertisement
ਕੋਵਿਡ-19 ਕਾਰਨ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਦੀ ਵਿੱਤੀ ਰਾਹਤ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ
- ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹੈ ਉਪਰਾਲਾ – ਪ੍ਰਭਾਵਿਤ ਪਰਿਵਾਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਦੇ ਸਕਦੇ ਹਨ ਆਪਣੀ ਪ੍ਰਤੀ ਬੇਨਤੀ
- ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 16 ਦਸੰਬਰ: 2021
ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ ਕਾਰਨ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50,000 ਰੁਪਏ ਦੀ ਵਿੱਤੀ ਰਾਹਤ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਅਜਿਹੀ ਨਾਮੁਰਾਦ ਮਹਾਂਮਾਰੀ ਹੈ ਜਿਸ ਨੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਲਈਆਂ। ਉਨ੍ਹਾਂ ਹੋਰ ਕਿਹਾ ਕਿ ਇਸ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਹੈ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ਨੂੰ ਠੱਲ ਪਾਉਣ ਲਈ ਜ਼ਿਲਾ ਹਸਪਤਾਲ, ਫ਼ਤਹਿਗੜ੍ਹ ਸਾਹਿਬ, ਸਬ ਡਵੀਜ਼ਨ ਹਸਪਤਾਲ ਮੰਡੀ ਗੋਬਿੰਦਗੜ੍ਹ, ਸੀ ਐੱਚ ਸੀ ਚਨਾਰਥਲ ਕਲਾਂ, ਸੀ ਐੱਚ ਸੀ ਅਮਲੋਹ, ਸੀ ਐੱਚ ਸੀ ਬੱਸੀ ਪਠਾਣਾਂ, ਸੀ ਐੱਚ ਸੀ ਖਮਾਣੋਂ, ਪੀ ਐੱਚ ਸੀ ਨੰਦਪੁਰ ਕਲੌੜ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਵਿਚ ਬਾਵਾ ਨਰਸਿੰਗ ਹੋਮ ਬਸੀ ਪਠਾਣਾ, ਕੌਸ਼ਲ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਗੁਰਪ੍ਰੀਤ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਗੋਇਲ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਸ਼ੈਲੀ ਨਰਸਿੰਗ ਹੋਮ ਸਰਹਿੰਦ, ਮਹੇਸ਼ ਹਸਪਤਾਲ ਸਰਹਿੰਦ, ਰਾਣਾ ਹਸਪਤਾਲ ਸਰਹਿੰਦ, ਬਰਾੜ ਨਰਸਿੰਗ ਹੋਮ ਮੰਡੀ ਗੋਬਿੰਦਗੜ੍ਹ, ਸੰਧੂ ਹਸਪਤਾਲ ਸਰਹਿੰਦ, ਰਾਮ ਹਸਪਤਾਲ ਖਮਾਣੋ, ਇੰਡਸ ਹਸਪਤਾਲ ਪੀਰਜੈਨ ਵਿੱਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਜਿ਼ਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਕੋਵਿਡ-19 ਵਿੱਚ ਕੁਝ ਖੜੋਤ ਆਈ ਹੈ ਪ੍ਰੰਤੂ ਅਜੇ ਵੀ ਇਸ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਜਿਵੇਂ ਕਿ ਆਪਣੇ ਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ਰ ਜਾਂ ਸਾਬਣ ਨਾਲ ਸਾਫ ਕਰਨਾ, ਆਪਣਾ ਨੱਕ ਤੇ ਮੂੰਹ ਢੱਕ ਕੇ ਰੱਖਣਾ ਅਤੇ ਸਮਾਜਿਕ ਵਿੱਥ ਦੀ ਪਾਲਣਾ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਜਰੂਰੀ ਕੰਮ ਤੋਂ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਿਆ ਜਾਵੇ। ਉਨ੍ਹਾਂ ਕਿਹਾ ਕਿ ਛੋਟੀਆਂ ਜਿਹੀਆਂ ਸਾਵਧਾਨੀਆਂ ਨੂੰ ਅਪਣਾ ਕੇ ਇਸ ਬਿਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ ਇਸ ਲਈ ਹਰੇਕ ਨਾਗਰਿਕ ਕੋਵਿਡ-19 ਦੀਆਂ ਦੋ ਡੋਜ਼ ਜਰੂਰ ਲੈਣ ਤਾਂ ਜੋ ਇਸ ਮਹਾਂਮਾਰੀ ਨੂੰ ਠੱਲ ਪਾਈ ਜਾ ਸਕੇ।
Advertisement
Advertisement
error: Content is protected !!